ਸੜਕ ਹਾਦਸੇ ਦੌਰਾਨ ਜ਼ਖਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਹੋਈ ਮੌਤ, ਗੁੱਸੇ ''ਚ ਆਏ ਪਰਿਵਾਰ ਨੇ ਕੀਤੀ ਰੋਡ ਜਾਮ   (ਤਸਵੀਰਾਂ)

Wednesday, Jul 12, 2017 - 05:24 PM (IST)

ਜਲੰਧਰ(ਸੋਨੂੰ)— ਮਾਡਲ ਹਾਊਸ ਘੁੱਲੇ ਦੀ ਚੱਕੀ ਦੇ ਕੋਲ ਕੁਝ ਦਿਨ ਪਹਿਲਾਂ ਕਾਰ ਦੀ ਟੱਕਰ ਨਾਲ ਜ਼ਖਮੀ ਹੋਏ ਬਾਈਕ ਸਵਾਰ ਦੀ ਨਿੱਜੀ ਹਸਪਤਾਲ 'ਚ ਮੰਗਲਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਇਸ ਦੌਰਾਨ ਗੁੱਸੇ 'ਚ ਆਏ ਪਰਿਵਾਰ ਨੇ ਬੁੱਧਵਾਰ ਨੂੰ ਨਕੋਦਰ ਰੋਡ 'ਤੇ ਬੂਟਾ ਮੰਡੀ ਦੇ ਕੋਲ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ। ਮਰਨ ਵਾਲਾ ਨੌਜਵਾਨ ਅਸ਼ੋਕ ਕੁਮਾਰ ਬੂਟਾ ਮੰਡੀ ਭਾਰਤ ਉੱਤਰ ਦਾ ਰਹਿਣ ਵਾਲਾ ਸੀ। ਥਾਣਾ ਭਾਰਗਵ ਕੈਂਪ ਦੀ ਪੁਲਸ ਮੁਤਾਬਕ 7 ਜੁਲਾਈ ਨੂੰ ਮਾਡਲ ਹਾਊਸ 'ਚ ਬਾਈਕ ਸਵਾਰ ਨੂੰ ਇਕ ਅਣਪਛਾਤੀ ਕਾਰ ਨੇ ਟੱਕਰ ਮਾਰ ਦਿੱਤੀ ਸੀ, ਜਿਸ ਨਾਲ ਬਾਈਕ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ। ਜ਼ਖਮੀ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਮੰਗਲਵਾਰ ਨੂੰ ਉਸ ਨੇ ਦਮ ਤੋੜ ਦਿੱਤਾ।


Related News