ਅਮਰਨਾਥ ਯਾਤਰਾ ਲਈ ਲੰਗਰ ਲੈ ਕੇ ਜਾ ਰਹੇ ਸ਼ਰਧਾਲੂ ਦੀ ਸੜਕ ਹਾਦਸੇ ''ਚ ਮੌਤ

06/24/2017 7:06:20 PM

ਫਿਲੌਰ— ਫਿਲੌਰ ਦੇ ਨੇੜੇ ਸੜਕ ਹਾਦਸੇ 'ਚ ਇਕ ਸ਼ਰਧਾਲੂ ਦੀ ਸੜਕ ਹਾਦਸੇ 'ਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਫਿਲੌਰ ਦੇ ਮੁਖੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਅਤੇ ਉਸ ਦੇ ਸਾਥੀ ਲੰਗਰ ਦਾ ਸਾਮਾਨ ਲੈ ਕੇ ਦਿੱਲੀ ਤੋਂ ਦੋ ਵੱਖ-ਵੱਖ ਟਰੱਕਾਂ 'ਚ ਅਮਰਨਾਥ ਜਾ ਰਹੇ ਸਨ। ਇਹ ਲੋਕ ਫਿਲੌਰ ਦੇ ਕੋਲ ਖਾਣਾ ਖਾਣ ਲਈ ਰੁੱਕੇ ਅਤੇ ਤਾਰਾ ਚੰਦ ਜੋ ਦਿੱਲੀ ਦਾ ਰਹਿਣ ਸੀ ਅਤੇ ਜਿਸ ਦੀ ਉਮਰ 33 ਸਾਲ ਦੇ ਕਰੀਬ ਸੀ, ਉਹ ਟਰੱਕ ਦੇ ਪਿੱਛੇ ਆ ਕੇ ਰੁੱਕ ਗਿਆ। ਇਸੇ ਦੌਰਾਨ ਪਿਛਲੇ ਟਰੱਕ 'ਚ ਬੈਠੇ ਸਹਿ ਚਾਲਕ ਨੇ ਟਰੱਕ ਚਲਾ ਦਿੱਤਾ ਅਤੇ ਟਰੱਕ ਅਗਲੇ ਟਰੱਕ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਤਾਰਾ ਚੰਦ ਉਸ ਦੀ ਲਪੇਟ 'ਚ ਆ ਗਿਆ। ਗੰਭੀਰ ਰੂਪ 'ਚ ਜ਼ਖਮੀ ਹੋਏ ਤਾਰਾ ਚੰਦ ਨੂੰ ਫਿਲੌਰ ਦੇ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਆਧਾਰ 'ਤੇ ਅਗਲੀ ਕਾਰਵਾਈ ਕਰੇਗੀ।