ਜਲੰਧਰ: ਨਸ਼ੇੜੀ ਨੇ ਟਰੈਕਟਰ ਹੇਠਾਂ ਕੁਚਲੀ ਮਾਸੂਮ ਬੱਚੀ, ਹਾਲਤ ਗੰਭੀਰ

09/10/2020 5:32:08 PM

ਜਲੰਧਰ (ਸੋਨੂੰ)— ਵਿਧੀਪੁਰ ਫਾਟਕ ਦੇ ਕੋਲ ਬੀਤੀ ਸ਼ਾਮ ਇਕ ਨਸ਼ੇੜੀ ਵਿਅਕਤੀ ਨੇ ਆਪਣੇ ਹੀ ਪਿੰਡ ਦੀ ਇਕ ਬੱਚੀ ਨੂੰ ਟਰੈਕਟਰ ਦੇ ਹੇਠਾਂ ਕੁਚਲ ਦਿੱਤਾ। ਇਸ ਦੌਰਾਨ ਉਕਤ ਬੱਚੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਬੱਚੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪੁਲਸ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਪੁਲਸ ਨੇ ਫਿਲਹਾਲ ਟਰੈਕਟਰ ਕਬਜ਼ੇ 'ਚ ਲੈ ਲਿਆ ਹੈ। ਬੱਚੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਬੱਚੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ।

ਇਹ ਵੀ ਪੜ੍ਹੋ: ਪ੍ਰਾਈਵੇਟ ਸਕੂਲਾਂ ਲਈ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਮਾਨਤਾ ਦੇਣ ਦੀ ਵਿਧੀ ਨੂੰ ਬਣਾਇਆ ਸੁਖਾਲਾ

ਲੜਕੀ ਦੀ ਨਾਨੀ ਨੇ ਦੱਸਿਆ ਕਿ ਉਸ ਦੀ ਦੋਹਤੀ ਨੂੰ ਕਿਸੇ ਟਰੈਕਟਰ ਹੇਠਾਂ ਕੁਚਲ ਦਿੱਤਾ ਸੀ ਪਰ ਪੁਲਸ ਨੇ ਉਨ੍ਹਾਂ ਨੂੰ ਸੂਚਨਾ ਵੀ ਨਹੀਂ ਦਿੱਤੀ। ਬਾਅਦ 'ਚ ਪਤਾ ਲੱਗਾ ਕਿ ਨਸ਼ੇੜੀ ਵਿਅਕਤੀ ਨੇ ਉਸ ਨੂੰ ਟਰੈਕਟਰ ਹੇਠਾਂ ਕੁਚਲ ਦਿੱਤਾ ਹੈ। ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਲੜਕਾ ਅਜੇ ਵੀ ਖੁੱਲ੍ਹੇਆਮ ਘੁੰਮ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ: ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੀ ਕੁਸੁਮ ਨੂੰ ਡੀ. ਸੀ. ਨੇ ਇੰਝ ਕੀਤਾ ਸਨਮਾਨਤ

ਪਿੰਡ ਵਾਸੀ ਜਗਦੀਪ ਸਿੰਘ ਜੱਗਾ ਨੇ ਦੱਸਿਆ ਕਿ ਲੱਬਾ ਨਾਂ ਦਾ ਵਿਅਕਤੀ ਪਹਿਲਾਂ ਵੀ ਨਸ਼ੇ 'ਚ ਕਈ ਹਾਦਸੇ ਕਰ ਚੁੱਕਾ ਹੈ ਅਤੇ ਗਰੀਬ ਲੋਕ ਕੁਝ ਨਹੀਂ ਕਰ ਸਕਦੇ। ਅੱਜ ਤੱਕ ਉਸ ਨੂੰ ਪੁਲਸ ਫੜ ਨਹੀਂ ਸਕੀ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਟਰੈਕਟਰ ਕਬਜ਼ੇ 'ਚ ਲੈ ਲਿਆ ਹੈ ਅਤੇ ਦੋਸ਼ੀ ਦੀ ਤਲਾਸ਼ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਇਸ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸਾਬਕਾ DGP ਸੁਮੇਧ ਸੈਣੀ ਨੇ ਖੜ੍ਹਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ, ਦਾਇਰ ਕੀਤੀ ਪਟੀਸ਼ਨ

shivani attri

This news is Content Editor shivani attri