ਸੜਕ ਹਾਦਸੇ ''ਚ ਪਿਓ-ਪੁੱਤ ਦੀ ਮੌਤ, ਪਤਨੀ ਭਰਜਾਈ ਤੇ ਭਤੀਜੀ ਗੰਭੀਰ ਜ਼ਖਮੀ

02/19/2018 7:21:17 PM

ਫਗਵਾੜਾ (ਹਰਜੋਤ)- ਬੀਤੀ ਰਾਤ ਫਗਵਾੜਾ-ਹੁਸ਼ਿਆਰਪੁਰ ਸੜਕ ਉੱਤੇ ਇੱਕ ਕਾਰ ਬੇਕਾਬੂ ਹੋ ਕੇ ਦਰੱਖਤ 'ਚ ਜਾ ਵੱਜੀ, ਜਿਸ ਕਾਰਨ ਇੱਥੋਂ ਦੇ ਇੱਕ ਆੜ੍ਹਤੀ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਰਾਵਲਪਿੰਡੀ ਥਾਣੇ ਦੇ ਜਾਂਚ ਅਧਿਕਾਰੀ ਪਾਲ ਸਿੰਘ ਨੇ ਦੱਸਿਆ ਕਿ ਫਗਵਾੜਾ ਦਾ ਆੜ੍ਹਤੀ ਰਾਕੇਸ਼ ਕੁਮਾਰ ਪੁੱਤਰ ਗੱਜਣ ਰਾਮ ਵਾਸੀ ਬਾਬਾ ਦੀਪ ਸਿੰਘ ਨਗਰ ਫਗਵਾੜਾ ਆਪਣੇ ਪਿੰਡ ਬਿਲਾਸਪੁਰ (ਹਿਮਾਚਲ) ਤੋਂ ਕਲ ਸ਼ਾਮ ਆਪਣੀ ਕਾਰ ਨੰਬਰ ਪੀ.ਬੀ.36.ਐਫ. 5643 'ਚ ਆਪਣੇ ਪਰਿਵਾਰ ਸਮੇਤ ਫਗਵਾੜਾ ਆ ਰਿਹਾ ਸੀ, ਜਦੋਂ ਉਹ ਜਗਜੀਤਪੁਰ ਨੇੜੇ ਪੁੱਜਾ ਤਾਂ ਓਨੀਂਦਰਾ ਹੋਣ ਕਾਰਨ ਕਾਰ ਦਰੱਖਤ 'ਚ ਜਾ ਵੱਜੀ, ਜਿਸ ਕਾਰਨ ਰਾਕੇਸ਼ ਕੁਮਾਰ (37 ਸਾਲਾ) ਅਤੇ ਉਸ ਦੇ ਪੁੱਤਰ ਵੰਸ਼ ਦੀ ਮੌਤ ਹੋ ਗਈ। ਜਦੋਂ ਕਿ ਉਸ ਦੀ ਭਰਜਾਈ ਰੀਨਾ, ਭਤੀਜੀ ਸਰਿਸ਼ਟੀ, ਪਤਨੀ ਇੰਦੂ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਗੰਭੀਰ ਹਾਲਤ 'ਚ ਲੁਧਿਆਣਾ ਦੇ ਦਯਾ ਨੰਦ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।