ਸੜਕ ਹਾਦਸੇ ਦੌਰਾਨ 65 ਸਾਲਾ ਬਜ਼ੁਰਗ ਦੀ ਮੌਤ

10/12/2019 4:28:20 PM

ਗੁਰੂਹਰਸਹਾਏ (ਆਵਲਾ,  ਪ੍ਰਦੀਪ ਕਾਲੜਾ) : ਸੜਕ ਦੁਰਘਟਨਾ ਦੌਰਾਨ ਪਿੰਡ ਵਾਸਲ ਮੋਹਨ ਕੇ ਦੇ ਵਾਸੀ ਬਜ਼ੁਰਗ ਹਰਕ੍ਰਿਸ਼ਨ ਲਾਲ ਕੰਬੋਜ (65) ਪੁੱਤਰ ਗੋਵਿੰਦਾ ਰਾਮ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਲੱਖੋ ਕੇ ਬਹਿਰਾਮ ਦੇ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਹਰਕ੍ਰਿਸ਼ਨ ਲਾਲ ਕਿਸੇ ਘਰੇਲੂ ਕੰਮ ਲਈ ਕੋਹਰ ਸਿੰਘ ਵਾਲਾ ਗਿਆ ਹੋਇਆ ਸੀ ਜਦੋਂ ਕੋਹਰ ਸਿੰਘ ਵਾਲਾ ਤੋਂ ਵਾਪਸ ਆਪਣੇ ਘਰ ਪਰਤ ਰਿਹਾ ਸੀ ਤਾਂ ਲਾਲਚੀਆਂ ਦੇ ਕੋਲੋਂ ਫਿਰੋਜ਼ਪੁਰ-ਫਾਜ਼ਿਲਕਾ ਜੀ. ਟੀ. ਰੋਡ 'ਤੇ ਚੜ੍ਹੇ ਤਾਂ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚੱਲਦਿਆਂ ਉਹ ਸੜਕ ਤੇ ਡਿੱਗ ਪਿਆ ਉਹਦੇ ਸਿਰ 'ਚ ਗੰਭੀਰ ਚੋਟ ਲੱਗੀ। ਇਸ ਦੌਰਾਨ ਬਜ਼ੁਰਗ ਨੂੰ ਫ਼ਿਰੋਜ਼ਪੁਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਪੁਲਸ ਨੇ ਦੱਸਿਆ ਕਿ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਹਰਕ੍ਰਿਸ਼ਨ ਲਾਲ ਕੰਬੋਜ ਪਿੰਡ ਗੋਲੂ ਕਾ ਮੋੜ ਦੇ ਸਰਪੰਚ ਰਹਿ ਚੁੱਕੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤਿਲਕ ਰਾਜ ਪੰਧੂ ਦੇ ਪਿਤਾ ਸਨ। ਇਸ ਦੁੱਖ ਘੜੀ 'ਚ ਕੰਬੋਜ ਯੂਥ ਮਹਾਂ ਸਭਾ ਦੇ ਪੰਜਾਬ ਪ੍ਰਧਾਨ ਤਿਲਕ ਰਾਜ ਕੰਬੋਜ , ਸ਼੍ਰੋਮਣੀ ਅਕਾਲੀ ਦਲ ਗੁਰੂਹਰਸਹਾਏ ਦੇ ਹਲਕਾ ਇੰਚਰਾਜ ਵਰਦੇਵ ਸਿੰਘ ਮਾਨ , ਨਰਦੇਵ ਸਿੰਘ ਮਾਨ ਬੋਬੀ ਮਾਨ, ਰੋਹਿਤ ਕੁਮਾਰ ਮੋਂਟੂ ਵੋਹਰਾ,  ਸ਼ਿਵ ਤ੍ਰਿਪਾਲ ਕੇ, ਹਰਿੰਦਰਪਾਲ ਸਿੰਘ ਮਰੋਕ ਡਾਇਰੈਕਟ ਪੀ.ਏ.ਡੀ ਬੈਕ ਗੁਰੂਹਰਸਹਾਏ , ਪੰਕਜ ਮੰਡੋਰਾ ਕੌਂਸਲਰ ਗੁਰੂਹਰਸਹਾਏ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫਿਰੋਜਪੁਰ , ਬਲਦੇਵ ਰਾਜ ਕੰਬੋਜ ਸਾਬਕਾ ਚੇਅਰਮੈਨ ਜ਼ਿਲਾ ਪ੍ਰੀਸਦ , ਦਲਜੀਤ ਸਿੰਘ ਬਿੱਟੂ ਕੰਬੋਜ ਠੇਕੇਦਾਰ , ਜਸਪ੍ਰੀਤ ਸਿੰਘ ਮਾਨ,  ਗੁਰਵਿੰਦਰ ਗਿੱਲ,  ਅਮ੍ਰਿੰਤਪਾਲ ਕੰਬੋਜ਼ ਅਮੀਰ ਖਾਸ , ਦੇਸ ਸਿੰਘ ਅਕਾਲੀ ਆਗੂ ਬਿੱਲੀਮਾਰ, ਦੀਪੂ ਕੰਬੋਜ਼ ਮੋਰਾਂਵਾਲਾ, ਗੁਰਬਾਜ ਸਿੰਘ ਦੋਸਾਂਝ ਸੀਨੀਅਰ ਅਕਾਲੀ ਆਗੂ, ਇਕਬਾਲ ਚੰਦ ਸਾਬਕਾ ਸਰਪੰਚ ਜੀਵਾ ਅਰਾਈ, ਪ੍ਰਵੀਨ ਕੰਬੋਜ ਗਾਮੂਵਾਲਾ, ਪ੍ਰੇਮ ਚੰਦ  ਅਕਾਲੀ ਆਗੂ ਪੀਰ ਮੁਹੰਮਦ , ਰਜਿੰਦਰ ਹਾਂਡਾ ਮਲਕਜਾਂਦਾ, ਸ਼ਗਨ ਢੋਟ ਬਾਜ ਕੇ, ਟਿੰਕੂ ਹਾਂਡਾ ਪਿੰਡੀ , ਮਿੰਟੂ ਬੱਟੀ ਬਾਜੇ ਕੇ ਤੋਂ ਇਲਾਵਾ ਵੱਡੀ ਗਿਣਤੀ 'ਚ ਵੱਖ-ਵੱਖ ਸੰਸਥਾਵਾਂ, ਰਾਜਨੀਤਿਕ ਅਤੇ ਕੰਬੋਜ ਬਿਰਾਦਾਰੀ ਦੇ ਆਗੂ ਨੇ ਤਿਲਕ ਰਾਜ ਪੰਧੂ ਸਾਬਕਾ ਸਰਪੰਚ ਪਿੰਡ ਗੋਲੂ ਕਾ ਮੋੜ ਨਾਲ ਗਹਿਰੇ ਦੁੱਖ ਪ੍ਰਗਟਾਵਾ ਕੀਤਾ।

Gurminder Singh

This news is Content Editor Gurminder Singh