ਸੜਕ ਹਾਦਸੇ ''ਚ 11ਵੀਂ ਦੇ ਵਿਦਿਆਰਥੀ ਦੀ ਮੌਤ

02/21/2018 1:02:26 PM

ਟਾਂਡਾ ਉੜਮੁੜ (ਪੰਡਿਤ ਵਰਿੰਦਰ )— ਟਾਂਡਾ ਹੁਸ਼ਿਆਰਪੁਰ ਮਾਰਗ 'ਤੇ ਮੰਗਲਵਾਰ ਦੇਰ ਰਾਤ ਪਿੰਡ ਬੈਂਚਾਂ ਨਜ਼ਦੀਕ ਹੋਏ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ 11ਵੀਂ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਨਿਵਾਸੀ ਬਾਜਾਂ ਚੱਕ ਦੀ ਮੌਤ ਹੋ ਗਈ ਜਦਕਿ ਉਸ ਦੇ ਮਾਸੀ ਦਾ ਲੜਕਾ ਪਰਮਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਨਿਵਾਸੀ ਓਹੜਪੁਰ ਗੰਭੀਰ ਜ਼ਖਮੀ ਹੋ ਗਿਆ। ਹਾਦਸਾ ਰਾਤ 10:15 ਦੇ ਕਰੀਬ ਉਸ ਸਮੇਂ ਹੋਇਆ ਜਦ ਪਿੰਡ ਕਾਹਰਿ ਸਾਹਰੀ 'ਚ ਕਿਸੇ ਧਾਰਮਿਕ ਸਮਾਗਮ 'ਚ ਹਾਜ਼ਰੀ ਲਵਾਉਣ ਤੋਂ ਬਾਅਦ ਵਾਪਸ ਪਰਤ ਰਹੇ ਉਕਤ ਨੌਜਵਾਨਾਂ 'ਚ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਰਕੇ ਜਸਪ੍ਰੀਤ ਦੀ ਮੌਤ ਹੋ ਗਈ ਅਤੇ ਪਰਮਜੀਤ ਗੰਭੀਰ ਹਾਲਤ ਵਿੱਚ ਜਲੰਧਰ ਦੇ ਨਿੱਜੀ ਹਸਪਤਾਲ 'ਚ ਜੇਰੇ ਇਲਾਜ ਹੈ। ਜਸਪ੍ਰੀਤ ਆਪਣੇ ਮਾਸੜ ਦੇ ਘਰ ਓਹੜਪੁਰ ਰਹਿੰਦਾ ਸੀ ਅਤੇ ਇਥੇ ਹੀ ਪੜਾਈ ਕਰਦਾ ਸੀ। |