ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚਲਦਿਆਂ ਕਦੇ ਵੀ ਵਾਪਰ ਸਕਦਾ ਹੈ ਭਿਆਨਕ ਹਾਦਸਾ

04/16/2018 3:42:59 PM

ਫਗਵਾੜਾ(ਮੁਕੇਸ਼)— ਫਗਵਾੜਾ ਦੇ ਹਰਗੋਬਿੰਦ ਨਗਰ ਦੇ ਨੇੜੇ ਪ੍ਰਮੁੱਖ ਚੌਕ 'ਚ ਕਦੇ ਵੀ ਭਿਆਨਕ ਹਾਦਸਾ ਹੋ ਸਕਦਾ ਹੈ। ਮਿਲੀ ਜਾਣਕਾਰੀ ਦੇ ਤਹਿਤ ਹਾਈਵੇਅ ਦੇ ਸਰਕਾਰੀ ਰੈਸਟ ਹਾਊਸ ਦੇ ਬਿਲਕੁਲ ਨੇੜੇ ਚੌਰਾਹੇ 'ਤੇ ਬੀਤੇ ਮਹੀਨੇ ਸਰਕਾਰ ਵੱਲੋਂ ਬਣਾਏ ਜਾਣ ਵਾਲੇ ਪੁਲ ਦੇ ਤਹਿਤ ਖੋਦੇ ਗਏ ਖੱਡੇ 'ਚ ਸਰੀਏ ਦਾ ਲੈਂਟਰ ਪਾਇਆ ਹੋਇਆ ਸੀ। ਉਸ ਦੇ ਕੰਢੇ 'ਤੇ ਸੁਰੱਖਿਆ ਦੇ ਤਹਿਤ ਰੱਖੀ ਸੀਮੈਂਟ ਦੀ ਸਲੈਬ ਗੱਡੇ 'ਚ ਡਿੱਗਣ ਨਾਲ ਉਕਤ ਖੇਤਰ 'ਚ ਖਤਰੇ ਦੀ ਸਥਿਤੀ ਬਣੀ ਹੋਈ ਹੈ। ਇਸ ਬਾਬਤ ਧੀਰਜ ਕੁਮਾਰ ਦਾ ਕਹਿਣਾ ਹੈ ਕਿ ਫਗਵਾੜਾ ਵਾਸੀ ਸਾਲਾਂ ਤੋਂ ਨਰਕ ਦੀ ਸਥਿਤੀ ਭੁਗਤਣ ਨੂੰ ਮਜਬੂਰ ਹਨ। 
ਇਕ ਪਾਸੇ ਪੁਲ ਦਾ ਨਿਰਮਾਣ ਕਈ ਸਾਲਾਂ ਤੋਂ ਅਧੂਰੀ ਹਾਲਤ 'ਚ ਹੈ, ਅਜਿਹੇ 'ਚ ਚੌਰਾਹੇ ਦੇ ਬਿਲਕੁਲ ਵਿਚਕਾਰ ਸੁਰੱਖਿਆ ਦੀ ਨਜ਼ਰ ਨਾਲ ਰੱਖੀ ਸੀਮੈਂਟ ਦੀ ਸਲੈਬ ਅਧੂਰੇ ਪੁਲ ਵਾਲੇ ਸਥਾਨ 'ਤੇ ਡਿੱਗਣ ਨਾਲ ਉਕਤ ਖੇਤਰ 'ਚ ਖਤਰੇ ਤੋਂ ਮੰਡਰਾਉਂਦੇ ਸਾਫ ਦਿਖਾਈ ਦਿੰਦੇ ਹਨ। ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਉਕਤ ਚੌਕ ਨੇੜੇ ਟ੍ਰੈਫਿਕ ਪੁਲਸ ਦਾ ਨਾਕਾ ਲੱਗਾ ਰਹਿੰਦਾ ਹੈ। ਇਸ ਦੇ ਨਾਲ ਹੀ ਰੋਜ਼ਾਨਾ ਸ਼ਹਿਰ ਦੇ ਦਰਜਨਾਂ ਨੇਤਾ ਵੀ ਇਸ ਖੇਤਰ 'ਚੋਂ ਲੰਘਦੇ ਹਨ। ਪਤਾ ਨਹੀਂ ਕਿਉਂ ਇਸ ਗੰਭੀਰ ਸਮੱਸਿਆ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ। ਉਨ੍ਹਾਂ ਦਾ ਅਜਿਹਾ ਕਰਨਾ ਕਿਸੇ ਬੇਕਸੂਰ ਵਾਹਨ ਚਾਲਕ, ਰਾਹਗੀਰ ਦੀ ਜਾਨ ਤੱਕ ਲੈ ਸਕਦਾ ਹੈ। ਉਂਝ ਵੀ ਉਕਤ ਚੌਕ ਨੇੜੇ ਵਾਹਨ ਚਾਲਕ ਇਕ ਸੜਕ ਤੋਂ ਦੂਜੀ ਸੜਕ ਵੱਲ ਆਉਂਦੇ-ਜਾਂਦੇ ਹਨ। ਪ੍ਰਸ਼ਾਸਨ ਅਤੇ ਸਰਕਾਰ ਦੀ ਇਸ ਸਮੱਸਿਆ 'ਤੇ ਢਿੱਲੀ ਕਾਰਗੁਜ਼ਾਰੀ ਕਿਸੇ ਗੰਭੀਰ ਸੜਕ ਹਾਦਸੇ ਨੂੰ ਦਾਵਤ ਦੇ ਸਕਦੀ ਹੈ।