ਬੱਸ ਅਤੇ ਪੁਲਸ ਜੀਪ ਦੀ ਹੋਈ ਟੱਕਰ, ਪੁਲਸ ਮੁਲਾਜ਼ਮਾਂ ਸਮੇਤ ਕਈ ਜ਼ਖਮੀ (ਤਸਵੀਰਾਂ)

03/23/2018 5:20:10 PM

ਤਲਵੰਡੀ ਭਾਈ (ਗੁਲਾਟੀ) - ਪਿੰਡ ਛੂਛਕ ਨੇੜੇ ਇਕ ਕੈਦੀ ਨੂੰ ਪੁਲਸ ਰਿਮਾਂਡ ਲਈ ਜ਼ੀਰਾ ਤੋਂ ਲੈ ਜਾ ਰਹੀ ਜੀਪ ਅਤੇ ਬੱਸ ਦੀ ਆਪਸ 'ਚ ਟੱਕਰ ਹੋ ਗਈ। ਇਸ ਟੱਕਰ ਨਾਲ ਔਰਤਾਂ ਅਤੇ ਵਿਅਕਤੀ ਦੇ ਨਾਲ ਪੁਲਸ ਦੇ ਚਾਰ ਮੁਲਾਜ਼ਮ ਵੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ। 


ਮਿਲੀ ਜਾਣਕਾਰੀ ਅਨੁਸਾਰ ਜ਼ੀਰਾ ਤੋਂ ਪੁਲਸ ਪਾਰਟੀ ਜੀਪ ਨੰਬਰ ਪੀ.ਬੀ.05-ਜੇ.4673 'ਤੇ ਸਵਾਰ ਹੋ ਕੇ ਕੈਦੀ ਮਲੂਕ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਢੋਲੇਵਾਲਾ ਥਾਣਾ ਧਰਮਕੋਟ, ਜੋ 7 ਮੈਂਬਰਾਂ ਦੇ ਕਤਲ ਕਰਨ ਦੇ ਦੋਸ਼ 'ਚ ਭਗੌੜਾ ਸੀ, ਨੂੰ ਪੰਜ ਦਿਨ ਦੇ ਪੁਲਸ ਰਿਮਾਂਡ 'ਤੇ ਸੀ.ਆਈ.ਏ. ਸਟਾਫ ਫਿਰੋਜ਼ਪੁਰ ਲੈ ਕੇ ਜਾ ਰਹੀ ਸੀ। ਰਾਸਤੇ 'ਚ ਅਚਾਨਕ ਪਿੰਡ ਛੁਛੜ ਨੇੜੇ ਉਕਤ ਕੈਦੀ ਨੇ ਭੱਜਣ ਦੀ ਨੀਅਤ ਨਾਲ ਡਰਾਈਵਰ ਨੂੰ ਜਫਾ ਪਾ ਲਿਆ ਅਤੇ ਜੀਪ ਦਾ ਸਟੇਰਿੰਗ ਫਿਰੋਜ਼ਪੁਰ ਸਾਹਮਣੇ ਆ ਰਹੀ ਬੱਸ ਪੀ.ਬੀ.03 ਏ.ਐੱਫ-6847 ਵੱਲ ਨੂੰ ਮੌੜ ਦਿੱਤਾ।

ਇਸ ਨਾਲ ਬੇਕਾਬੂ ਹੋਈ ਜੀਪ ਦੀ ਬੱਸ ਨਾਲ ਟੱਕਰ ਹੋ ਗਈ ਅਤੇ ਦੋਨੋ ਪਲਟ ਗਈਆ। ਬੱਸ 'ਚ ਸਵਾਰ ਮੁਕੇਸ਼ ਕੁਮਾਰ ਪੁੱਤਰ ਭਗਵਾਨ ਦਾਸ, ਪ੍ਰਵੀਨ ਪੁੱਤਰ ਚਰਨਦਾਸ, ਜਸਵਿੰਦਰ ਕੌਰ, ਪਤਨੀ ਗੁਰਨਾਮ ਸਿੰਘ, ਵਿਦਿਆ, ਅਰਜੀਤ ਕੌਰ ਪਤਨੀ ਕਸ਼ਮੀਰ ਸਿੰਘ, ਭੋਲੀ ਪਤਨੀ ਤਰਸੇਮ ਸਿੰਘ, ਸੁਨੀਲ ਪੁੱਤਰ ਹਾਰਫ ਫਿਰੋਜ਼ਪੁਰ, ਗੀਤਾ ਪਤਨੀ  ਬੱਗਾ ਸਿੰਘ ਤੋਂ ਇਲਾਵਾ ਪੁਲਸ ਮੁਲਾਜ਼ਮ ਹੋਲਦਾਰ ਬਲਰਾਜ ਸਿੰਘ, ਲੱਖਾ ਸਿੰਘ, ਗੁਰਜੀਤ ਸਿੰਘ, ਸਤਪਾਲ ਜ਼ਖਮੀ ਹੋ ਗਏ। ਇਨ੍ਹਾਂ ਸਾਰਿਆ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾ ਦਿੱਤਾ।