ਫਿਰੋਜ਼ਪੁਰ-ਫਾਜ਼ਿਲਕਾ ਰੋਡ ''ਤੇ ਹੋਇਆ ਹਾਦਸਾ, ਔਰਤ ਦੀ ਮੌਤ

02/12/2018 5:59:30 PM


ਜਲਾਲਾਬਾਦ/ਮੰਡੀ ਲਾਧੂਕਾ (ਸੇਤੀਆ/ਸੰਧੂ) - ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਪਿੰਡ ਮੌਜੇ ਵਾਲਾ ਨੇੜੇ ਕਾਰ ਅਤੇ ਦੋ ਮੋਟਰਸਾਇਕਲਾਂ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਟੱਕਰ ਨਾਲ ਦੋ ਵਿਅਕਤੀ ਜ਼ਖਮੀ ਹੋ ਗਏ, ਜਦਕਿ ਇਕ ਔਰਤ ਦੀ ਮੌਕੇ 'ਤੇ ਮੌਤ ਹੋ ਗਈ। ਜ਼ਖਮੀਆਂ 'ਚ ਜੋਧ ਸਿੰਘ ਪੁੱਤਰ ਚੰਨ ਸਿੰਘ ਵਾਸੀ ਲਮੋਚੜ, ਰਾਜ ਸਿੰਘ ਵਾਸੀ ਪੱਲਾ ਮੇਘਾ (ਫਿਰੋਜਪੁਰ) ਸ਼ਾਮਿਲ ਹਨ, ਜਦਕਿ ਪਿਆਰੋ ਪਤਨੀ ਕਸ਼ਮੀਰ ਸਿੰਘ ਵਾਸੀ ਘੁਬਾਇਆ ਦੀ ਮੌਤ ਹੋ ਗਈ।
ਜਾਨਕਾਰੀ ਅਨੁਸਾਰ ਅੰਗ੍ਰੇਜ਼ ਸਿੰਘ ਪੁੱਤਰ ਸਾਧੂ ਸਿੰਘ ਕਾਰ ਨੰਬਰ ਐਚ. ਆਰ. 03 ਪੀ 1345 ਸ੍ਰੀ ਗੰਗਾਨਗਰ ਤੋਂ ਆ ਰਿਹਾ ਸੀ। ਪਿੰਡ ਟਰਿਆ ਤੋਂ ਰਾਜ ਸਿੰਘ ਆਪਣੀ ਮਾਤਾ ਪਰਮਜੀਤ ਕੌਰ ਨਾਲ ਮੌਜੇ ਵਾਲਾ ਰੋਡ 'ਤੇ ਚੜ੍ਹਿਆ ਤਾਂ ਕਾਰ ਚਾਲਕ ਨੇ ਉਕਤ ਮੋਟਰਸਾਇਕਲ ਨੂੰ ਬਚਾਉਣ ਖਾਤਰ ਅਚਾਨਕ ਕੱਟ ਮਾਰ ਦਿੱਤਾ। ਕਾਰ ਸਾਹਮਣੇ ਤੋਂ ਆ ਰਹੇ ਡੀਲਕਸ ਮੋਟਰਸਾਇਕਲ ਨੰਬਰ ਜਿਸ 'ਤੇ ਸਵਾਰ ਜੋਧ ਸਿੰਘ ਪੁੱਤਰ ਚੰਨ ਸਿੰਘ ਅਤੇ ਪਿਆਰੋ ਪੁੱਤਰ ਕਸ਼ਮੀਰ ਸਿੰਘ ਆ ਰਹੇ ਸਨ, ਨਾਲ ਜਾ ਟਕਰਾਈ। ਇਸ ਘਟਨਾ 'ਚ ਰਾਜ ਸਿੰਘ ਅਤੇ ਜੋਧ ਸਿੰਘ ਜ਼ਖਮੀ ਹੋ ਗਏ, ਜਦਕਿ ਔਰਤ ਦੀ ਮੌਤ ਹੋ ਗਈ। ਇਸ ਹਾਦਸੇ ਕਾਰਵ ਤਿੰਨੋਂ ਵਹੀਕਲ ਦਾ ਨੁਕਸਾਨ ਹੋ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਇਲਾਜ ਲਈ ਸਿਵਿਲ ਹਸਪਤਾਲ 'ਚ ਭਰਤੀ ਕਰਵਾ ਦਿੱਤਾ।