ਸੜਕ ''ਤੇ ਪਏ ਟੋਇਆਂ ਕਾਰਨ ਕਾਰ ਪਲਟੀ, ਬਜ਼ੁਰਗ ਜ਼ਖ਼ਮੀ

12/20/2017 1:58:14 PM


ਜੈਤੋ (ਜਿੰਦਲ) - ਪਿੰਡ ਆਕਲੀਆਂ ਕਲਾਂ ਨਜ਼ਦੀਕ ਸੜਕ 'ਤੇ ਪਏ ਵੱਡੇ-ਵੱਡੇ ਟੋਇਆਂ ਕਾਰਨ ਅਕਸਰ ਹੀ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਪ੍ਰਸ਼ਾਸਨ ਇਸ ਪ੍ਰਤੀ ਬਿਲਕੁਲ ਬੇਖਬਰ ਹੈ। ਅੱਜ ਸਵੇਰੇ ਇਕ ਕਾਰ ਬਠਿੰਡਾ ਤੋਂ ਜੈਤੋ ਵੱਲ ਆ ਰਹੀ ਸੀ ਕਿ ਇਨ੍ਹਾਂ ਸੜਕ 'ਤੇ ਬਣੇ ਟੋਇਆਂ ਕਾਰਨ ਕਾਰ ਬੇਕਾਬੂ ਹੋ ਕੇ ਪਲਟ ਗਈ। ਇਸ ਦੌਰਾਨ ਕਾਰ ਨੂੰ ਚਲਾ ਰਿਹਾ 59 ਸਾਲਾ ਬਜ਼ੁਰਗ ਗੁਰਬਖ਼ਸ਼ ਸਿੰਘ ਪੁੱਤਰ ਬੰਤਾ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਕਿਸੇ ਰਾਹਗੀਰ ਨੇ ਇਸ ਘਟਨਾ ਨੂੰ ਦੇਖਦੇ ਹੋਏ ਸਮਾਜ ਸੇਵੀ ਸੰਸਥਾ ਗਊਮੁਖ ਸਹਾਰਾ ਲੰਗਰ ਕਮੇਟੀ ਦੇ ਪ੍ਰਧਾਨ ਨਵਦੀਪ ਸਪਰਾ ਨੂੰ ਇਸ ਦੁਰਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਤੁਰੰਤ ਹੀ ਸਹਾਰਾ ਟੀਮ ਦੇ ਮੈਂਬਰ ਘਟਨਾ ਸਥਾਨ 'ਤੇ ਪਹੁੰਚੇ ਤੇ ਜ਼ਖ਼ਮੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਅਤੇ ਉਸ ਦਾ ਇਲਾਜ ਕਰਵਾਇਆ।