ਦੋ ਕਾਰਾਂ ਦੀ ਹੋਈ ਆਹਮੋ-ਸਾਹਮਣੇ ਟੱਕਰ, ਦੋ ਜ਼ਖਮੀ

12/11/2017 5:43:47 PM

ਨਸਰਾਲਾ (ਚੁੰਬਰ)— ਨਸਰਾਲਾ ਪੈਟਰੋਲ ਪੰਪ ਨੇੜੇ ਬੀਤੀ ਰਾਤ ਇਕ ਸੜਕ ਹਾਦਸੇ ਵਿਚ ਆਹਮੋ-ਸਾਹਮਣੇ ਦੋ ਕਾਰਾਂ ਆਪਸ ਵਿਚ ਟਕਰਾ ਗਈਆਂ। ਇਸ ਹਾਦਸੇ ਦੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ ਬਿਕਰਮਜੀਤ ਸਿੰਘ ਚੌਂਕੀ ਇੰਚਾਰਜ ਮੰਡਿਆਲਾਂ ਨੇ ਦੱਸਿਆ ਕਿ ਬੀਤੀ ਰਾਤ 8 ਵਜੇ ਕਰੀਬ ਪੀ. ਬੀ. 07 ਏ. ਬੀ 4610 ਕਾਰ, ਜਿਸ ਨੂੰ ਗੁਰਪ੍ਰੀਤ ਸਿੰਘ ਪੁੱਤਰ ਹਰਮਿੰਦਰ ਸਿੰਘ ਵਾਸੀ ਹੁਸ਼ਿਆਰਪੁਰ ਚਲਾ ਰਿਹਾ ਸੀ, ਸਾਹਮਣੇ ਤੋਂ ਆ ਰਹੀ ਕਾਰ ਪੀ. ਬੀ 02 ਏ. ਐੱਸ. 4406 ਜਿਸ ਨੂੰ ਸ਼ੁਸ਼ੀਲ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਜਲੰਧਰ, ਹੁਸ਼ਿਆਰਪੁਰ ਤੋਂ ਜਲੰਧਰ ਦਿਸ਼ਾ ਵੱਲ ਜਾ ਰਿਹਾ ਸੀ, ਦੀ ਟੱਕਰ ਗੁਰਪ੍ਰੀਤ ਦੀ ਕਾਰ ਜੋ ਜਲੰਧਰ ਤੋਂ ਹੁਸ਼ਿਆਰਪੁਰ ਜਾ ਰਹੀ ਸੀ ਨਾਲ ਹੋ ਗਈ।

ਇਸ ਹਾਦਸੇ ਵਿਚ ਇਕ ਔਰਤ ਅਤੇ ਇਕ ਚਾਲਕ ਦੇ ਜ਼ਖਮੀ ਹੋ ਗਏ। ਪੁਲਸ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ।