ਮੰਡੀ ਲਾਧੂਕਾ ਵਿਖੇ ਮਹਿੰਦਰਾ ਜੀਪ ਅਤੇ ਸਕੂਟਰੀ ਵਿਚਕਾਰ ਹੋਈ ਟੱਕਰ

12/11/2017 12:36:51 PM


ਮੰਡੀ ਲਾਧੂਕਾ (ਸੰਦੀਪ) - ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਰੋਡ 'ਤੇ ਪਿੰਡ ਮੰਡੀ ਲਾਧੂਕਾ ਦੇ ਰਾਧਾ ਸੁਆਮੀ ਸਤਿਸੰਗ ਘਰ ਨੇੜੇ ਸਵੇਰੇ ਮਹਿੰਦਰਾ ਜੀਪ ਅਤੇ ਸਕੂਟਰ ਦੀ ਆਪਸ 'ਚ ਟੱਕਰ ਹੋ ਗਈ, ਜਿਸ ਕਾਰਨ ਸਕੂਟਰੀ ਸਵਾਰ ਵਿਅਕਤੀ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਸਕੂਟਰ ਸਵਾਰ ਵਿਅਕਤੀ ਪਿੰਡ ਜਮਾਲਕੇਂ ਦਾ ਵਾਸੀ ਸੁਭਾਸ਼ ਬੱਤਰਾ ਜੋ ਆਪਣੇ ਪਿੰਡ ਤੋਂ ਫਾਜ਼ਿਲਕਾ ਜਾ ਰਿਹਾ ਸੀ। ਸਾਹਮਣੇ ਅਬੋਹਰ ਸਾਇਡ ਤੋਂ ਆ ਰਹੀ ਮਹਿੰਦਰਾਂ ਪਿਕਅਪ ਜੀਪ ਦਾ ਐਕਸਲ ਖੁੱਲ ਜਾਣ ਕਾਰਨ ਸਕੂਟਰ ਨਾਲ ਟੱਕਰਾ ਗਈ। ਇਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਅਤੇ ਸਕੂਟਰ ਸਵਾਰ ਵਿਅਕਤੀ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।