ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਸਕੂਲ ਜੋਨ ਬੋਰਡ ਦੇ ਲਗਾਏ ਚਿੰਨ੍ਹ

11/23/2017 5:38:46 PM

ਘੋਗਰਾ (ਸੁਰਜੀਤ)— ਦਸੂਹਾ ਤੋਂ ਹਾਜੀਪੁਰ ਸੜਕ 'ਤੇ ਚੱਲਣ ਵਾਲੇ ਮੁਸਾਫਰਾਂ ਦੀ ਜਾਣਕਾਰੀ ਲਈ ਅਤੇ ਸੜਕ ਉਪਰ ਵੱਧ ਰਹੇ ਹਾਦਸਿਆਂ ਦੀ ਰਫਤਾਰ ਨੂੰ ਦੇਖਦੇ ਹੋਏ ਜਾਂ ਫਿਰ ਇੰਝ ਕਹਿ ਲਈਏ ਕਿ ਕੀਮਤੀ ਮੁਨੱਖੀ ਜਾਨਾਂ ਨੂੰ ਸੜਕ ਹਾਦਸੇ ਤੋਂ ਬਚਾਉਣ ਦੇ ਲਈ ਸਬੰਧਤ ਵਿਭਾਗ ਪੀ. ਡਬਲਿਊ. ਡੀ. ਵੱਲੋਂ ਚੰਡੀਗੜ੍ਹ ਦੀ ਨਿੱਜੀ ਕੰਪਨੀ ਨੂੰ  ਸੜਕਾਂ ਦੇ ਦੋਵੇਂ ਪਾਸੇ ਬੋਰਡਾਂ/ਚਿੰਨ੍ਹਾਂ ਨੂੰ ਲਗਾਉਣ ਦਾ ਠੇਕਾ ਦਿੱਤਾ ਸੀ ਪਰ ਠੇਕੇ 'ਤੇ ਕੰਮ ਕਰਨ ਵਾਲੀ ਕੰਪਨੀ ਦੇ ਕਰਮਚਾਰੀਆਂ ਵੱਲੋ ਦਸੂਹਾ ਤੋਂ ਹਾਜੀਪੁਰ ਰੋਡ 'ਤੇ ਸਥਿਤ ਸਰਕਾਰੀ ਹਾਈ ਸਕੂਲ ਘੋਗਰਾ ਵਿਖੇ ਜਦੋਂ ਇਨ੍ਹਾਂ ਚਿੰਨ੍ਹਾਂ ਨੂੰ ਦੇਖਿਆ ਗਿਆ ਇਹ ਚਿੰਨ੍ਹ ਜੋ ਲਗਾਏ ਗਏ ਹਨ ਆਏ ਦਿਨ ਜੋ ਅਣਸੁਖਾਵੀ ਘਟਨਾ ਨੂੰ ਵਾਪਰਣ ਦਾ ਸੱਦਾ ਦੇ ਰਹੇ ਹਨ। ਸਬੰਧਤ ਮਹਿਕਮੇ ਵੱਲੋਂ ਸਕੂਲ ਜੋਨ ਬੋਰਡ ਦੋਵੇਂ ਗਲਤ ਜਗ੍ਹਾ 'ਤੇ ਲਗਾਏ ਹਨ। ਕਿਉਂਕਿ ਜਿਸ ਜਗ੍ਹਾ 'ਤੇ ਸਕੂਲ ਜੋਨ ਸ਼ੁਰੂ ਹੋਣ ਦਾ ਚਿੰਨ੍ਹ ਦਰਸਾਇਆ ਗਿਆ ਹੈ ਉਸ ਤੋਂ ਪਹਿਲਾਂ ਸਕੂਲ ਖਤਮ ਹੋ ਜਾਦਾ ਹੈ ਅਤੇ ਜਿੱਥੇ ਸਕੂਲ ਜੋਨ ਦਾ ਦੂਸਰਾ ਬੋਰਡ ਲੱਗਿਆ ਹੋਇਆ ਹੈ, ਉੱਥੇ ਕੋਈ ਸਕੂਲ ਨਹੀਂ ਹੈ ਅਤੇ ਨਾ ਹੀ ਸਕੂਲ ਦੇ ਸਾਹਮਣੇ ਇਕ ਪਾਸੇ ਜੇਬਰਾਂ ਕਰਾਸਿੰਗ ਦੇ ਚਿੰਨ੍ਹ ਨਜ਼ਰ ਆਦੇ ਹਨ ਅਤੇ ਦਸੂਰੀ ਪਾਸੇ ਨਹੀ, ਜਿਨ੍ਹਾਂ ਨੂੰ ਦੇਖ ਕੇ ਡਰਾਈਵਰ ਆਪਣੀ ਵਾਹਨ ਦੀ ਰਫਤਾਰ ਦੀ ਗਤੀ ਨੂੰ ਘੱਟ ਕਰ ਸਕੇ। 
ਇਥੇ ਵਰਨਯੋਗ ਹੈ ਕਿ ਇਸ ਕੰਮ ਦਾ ਠੇਕਾ ਚੰਡੀਗੜ੍ਹ ਦੀ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਸੀ, ਉਸ ਵੱਲੋਂ ਕੀਤੇ ਗਏ ਕੰਮ ਦੀ ਅਦਾਇਗੀ ਕਰਨ ਤੋਂ ਪਹਿਲਾਂ ਸਬੰਧਤ ਵਿਭਾਗ ਵੱਲੋਂ ਕੰਪਨੀ ਵੱਲੋਂ ਕੀਤੇ ਕੰਮ ਦੀ ਸੰਤੁਸ਼ਟੀ ਕਰ ਲੈਣੀ ਚਾਹੀਦੀ ਸੀ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇੰਨਾ ਲੰਮਾ ਸਮਾਂ ਬੀਤ ਜਾਣ ਤੋਂ ਬਾਆਦ ਵੀ ਸਬੰਧਤ ਵਿਭਾਗ ਵੱਲੋਂ ਜੋ ਬੋਰਡਾ/ਚਿੰਨ੍ਹਾ ਦੀ ਗਲਤੀ ਕੰਪਨੀ ਵੱਲੋਂ ਕੀਤੀ ਗਈ ਸੀ ਉਸ ਨੂੰ ਠੀਕ ਨਹੀਂ ਕੀਤਾ ਗਿਆ। ਇਨ੍ਹਾਂ ਦੀ ਇਕ ਅਣਗਹਿਲੀ ਨਾਲ ਆਉਣ ਵਾਲੇ ਸਮੇ ਵਿਚ ਕੋਈ ਨਾ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ। 
ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਵਿਭਾਗ ਨੂੰ ਨਿੱਜੀ ਤੌਰ 'ਤੇ ਮਿਲ ਕੇ ਕਈ ਵਾਰ ਕਿਹਾ ਗਿਆ ਹੈ ਪਰ ਪਤਾ ਨਹੀਂ ਵਿਭਾਗ ਕਿਉਂ ਕਿਸੇ ਅਣਸੁਖਾਵੀ ਘਟਨਾ ਦਾ ਇਤੰਜਾਰ ਕਰ ਰਿਹਾ ਹੈ।  
ਇਸ ਸਬੰਧੀ ਜਦੋਂ ਸਹਾਇਕ ਇੰਨਜੀਨੀਅਰ ਯਾਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਨੇ ਕਿਹਾ ਕਿ ਕਿਸੇ ਚੰਡੀਗੜ੍ਹ ਦੀ ਨਿੱਜੀ ਕੰਪਨੀ ਨੂੰ ਸੜਕਾਂ ਦੇ ਦੋਵੇ ਪਾਸੇ ਬੋਰਡਾ/ ਚਿੰਨ੍ਹਾ ਨੂੰ ਲਗਾਉਣ ਦਾ ਠੇਕਾ Îਦਿੱਤਾ ਗਿਆ ਸੀ। ਇਸ ਬਾਰੇ ਮੈ ਕੁਝ ਨਹੀ ਕਹਿ ਸਕਦਾ ਪਰ ਉਥੋਂ ਦੇ ਲੋਕਾ ਦਾ ਕਹਿਣਾ ਹੈ ਕਿ ਭਾਵੇ ਇਹ ਬੋਰਡਾਂ/ ਚਿੰਨ੍ਹਾਂ ਕੰਪਨੀ ਵੱਲੋਂ ਹੀ ਲਗਾਏ ਗਏ ਹਨ ਪਰ ਇਨ੍ਹਾਂ ਨੂੰ ਦੇਖਣਾ ਸਬੰਧ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ।