ਭਿਆਨਕ ਸੜਕ ਹਾਦਸੇ ''ਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ

08/18/2017 4:41:57 PM

ਭਵਾਨੀਗੜ੍ਹ(ਵਿਕਾਸ/ਅੱਤਰੀ/ਸੰਜੀਵ) - ਇੱਥੇ ਮੁੱਖ ਸੜਕ ਤੇ ਅੱਜ ਮੁਥੂਟ ਫਾਇਨਾਂਸ ਬ੍ਰਾਂਚ ਸਾਹਮਣੇ ਵਾਪਰੇ ਸੜਕ ਹਾਦਸੇ ਵਿਚ ਕਾਰ ਸਵਾਰ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਸ਼ੁੱਕਰਵਾਰ ਤੜਕੇ ਕਰੀਬ 3 ਵਜੇ ਸੰਗਰੂਰ ਦਿਸ਼ਾ ਵੱਲ ਜਾ ਰਹੀ ਤੇਜ਼ ਰਫਤਾਰ ਇੰਡੀਕਾ ਕਾਰ ਅੱਗੇ ਜਾ ਰਹੇ ਰੇਤ ਦੇ ਭਰੇ ਟਰੱਕ ਪਿੱਛੇ ਜਾ ਵੜੀ। ਹਾਦਸੇ ਵਿਚ ਕਾਰ ਦੀ ਅਗਲੀ ਸੀਟ 'ਤੇ ਬੈਠੇ ਸ਼ਰਨਪ੍ਰੀਤ ਸਿੰਘ (28) ਪੁੱਤਰ ਪ੍ਰਕਾਸ਼ ਸਿੰਘ ਵਾਸੀ ਰਾਜੇਕੇ (ਗੁਰਦਾਸਪੁਰ) ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਕਾਰ ਚਲਾ ਰਹੇ ਗੰਭੀਰ ਜਖ਼ਮੀ ਹੋਏ ਮਹਿਕਦੀਪ ਸਿੰਘ (27) ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਰੁਮਾਣਾ ਚੱਕ (ਅੰਮ੍ਰਿਤਸਰ) ਨੇ ਪਟਿਆਲਾ ਹਸਪਤਾਲ ਜਾ ਕੇ ਦਮ ਤੋੜ ਦਿੱਤਾ। 
ਇਸ ਹਾਦਸੇ ਦੀ ਜਾਣਕਾਰੀ ਮਿਲਦਿਆਂ ਸਾਰ ਘਟਨਾ ਸਥਾਨ 'ਤੇ ਪਹੁੰਚੇ ਲੋਕਾਂ ਅਤੇ ਐਬੂਲੈਂਸ ਮੁਲਾਜ਼ਮਾਂ ਨੇ ਕਾਫੀ ਜਦੋ ਜਹਿਦ ਬਾਅਦ ਟਰੱਕ ਹੇਠੋਂ ਕਾਰ ਸਵਾਰਾਂ ਨੂੰ ਕੱਢਿਆ। ਪੁਲਸ ਨੇ ਕਾਰਵਾਈ ਕਰਦਿਆਂ ਟਰੱਕ ਚਾਲਕ ਸਤਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਖਿਆਲਾ ਖੁਰਦ (ਮਾਨਸਾ) ਵਿਰੁੱਧ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਏ. ਐਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੋਵੇਂ ਨੌਜਵਾਨ ਦੋਸਤ ਸਨ ਅਤੇ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਵਿਦਿਆਰਥੀ ਸਨ।