ਨੂਰਮਹਿਲ-ਫਿਲੌਰ ਰੋਡ ''ਤੇ ਹਾਦਸਾ, 1 ਦੀ ਮੌਤ

Wednesday, Jul 26, 2017 - 05:30 AM (IST)

ਬਿਲਗਾ(ਇਕਬਾਲ)- ਨੂਰਮਹਿਲ-ਫਿਲੌਰ ਰੋਡ 'ਤੇ ਪਿੰਡ ਫਰਵਾਲਾ ਤੋਂ ਅੱਗੇ ਨੂਰਮਹਿਲ ਵੱਲੋਂ ਆਈ-20 ਕਾਰ ਅਤੇ ਫਿਲੌਰ ਤੋਂ ਆ ਰਹੀ ਬਲੈਰੋ ਵਿਚਕਾਰ ਹੋਈ ਭਿਆਨਕ ਟੱਕਰ 'ਚ ਆਈ-20 ਕਾਰ ਵਿਚ ਸਵਾਰ ਸਬ-ਇੰਸਪੈਕਟਰ ਵਿਕਰਮਜੀਤ ਸਿੰਘ, ਜੋ ਕਿ ਲੁਧਿਆਣਾ ਜਾ ਰਿਹਾ ਸੀ, ਦੀ ਮੌਤ ਹੋ ਗਈ, ਜਦਕਿ ਬਲੈਰੋ ਦਾ ਡਰਾਈਵਰ ਸੁਖਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਥਾਣਾ ਬਿਲਗਾ ਦੀ ਪੁਲਸ ਨੇ ਸੂਚਨਾ ਮਿਲਣ 'ਤੇ ਮੌਕੇ ਪਹੁੰਚ ਕੇ ਦੋਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।


Related News