ਰੇਲਵੇ ਪੁਲ ''ਤੇ ਵਾਪਰਿਆ ਦਰਦਨਾਕ ਹਾਦਸਾ, 7 ਸਾਲਾ ਬੱਚੇ ਦੀ ਮੌਤ

10/20/2019 1:25:43 PM

ਕੋਟਕਪੂਰਾ (ਨਰਿੰਦਰ) - ਕੋਟਕਪੂਰਾ-ਮੁਕਤਸਰ ਰੋਡ 'ਤੇ ਬਣੇ ਹੋਏ ਰੇਲਵੇ ਪੁਲ 'ਤੇ ਦੇਰ ਸ਼ਾਮ ਵਾਪਰੇ ਦਰਦਨਾਕ ਹਾਦਸੇ 'ਚ 7 ਸਾਲਾ ਮਾਸੂਮ ਬੱਚੇ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਵਰਿੰਦਰ ਕੁਮਾਰ (7) ਪੁੱਤਰ ਲਛਮਣ ਦਾਸ ਆਪਣੇ ਕਿਰਾਏਦਾਰ ਰਘੁਵੀਰ ਸਿੰਘ ਦੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਬਾਜ਼ਾਰ ਵੱਲ ਆ ਰਿਹਾ ਸੀ। ਸ਼ਾਮ 7:15 ਕੁ ਵਜੇ ਦੇ ਕਰੀਬ ਜਦੋਂ ਉਹ ਰੇਲਵੇ ਪੁਲ ਦੇ ਉਪਰਲੇ ਮੋੜ ਕੋਲ ਪੁੱਜੇ ਤਾਂ ਉਥੇ ਜਾ ਰਹੇ ਇਕ ਵੱਡੇ ਟਰਾਲੇ ਨੇ ਉਨ੍ਹਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਹਾਦਸੇ 'ਚ ਮੋਟਰਸਾਈਕਲ ਚਲਾ ਰਿਹਾ ਰਘੁਵੀਰ ਸਿੰਘ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ ਪਰ ਵਰਿੰਦਰ ਕੁਮਾਰ ਦੀ ਮੌਤ ਹੋ ਗਈ।

ਮੌਕੇ 'ਤੇ ਇਕੱਤਰ ਲੋਕਾਂ ਨੇ ਬੱਚੇ ਨੂੰ ਤੁਰੰਤ ਕੋਟਕਪੂਰਾ ਦੇ ਸਿਵਲ ਹਸਪਤਾਲ ਲਿਜਾਇਆ ਪਰ ਤਦ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਣ 'ਤੇ ਪੁੱਜੀ ਥਾਣਾ ਸਿਟੀ ਪੁਲਸ ਕੋਟਕਪੂਰਾ ਨੇ ਟਰਾਲੇ ਨੂੰ ਕਬਜ਼ੇ 'ਚ ਲੈਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।


rajwinder kaur

Content Editor

Related News