ਕੈਨੇਡਾ ਹਾਦਸਾ, ਜਦੋਂ ਰੋਂਦੀ ਮਾਂ ਨੇ ਕਿਹਾ 'ਕੋਈ ਤਾਂ ਮੇਰੇ ਪੁੱਤ ਨੂੰ ਉਠਾ ਦਿਓ' (ਤਸਵੀਰਾਂ)

10/15/2019 5:15:02 PM

ਜਲੰਧਰ— ਕੈਨੇਡਾ 'ਚ ਵਾਪਰੇ ਸੜਕ ਹਾਦਸੇ ਦੌਰਾਨ ਮਾਰੇ ਗਏ ਜਲੰਧਰ ਦੇ ਤਨਵੀਰ ਸਿੰਘ ਅਤੇ ਗੁਰਵਿੰਦਰ ਸਿੰਘ ਦਾ ਸੋਮਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਕੈਨੇਡਾ ਤੋਂ ਐਤਵਾਰ ਦੇਰ ਰਾਤ ਦਿੱਲੀ ਏਅਰਪੋਰਟ ਪਹੁੰਚੀਆਂ ਸਨ। ਦੋਹਾਂ ਦੇ ਮਾਤਾ-ਪਿਤਾ ਨੇ ਨਮ ਅੱਖਾਂ ਨਾਲ ਆਪਣੇ ਜਵਾਨ ਪੁੱਤਾਂ ਨੂੰ ਅੰਤਿਮ ਵਿਦਾਈ ਦਿੱਤੀ।

ਦੱਸ ਦੇਈਏ ਕਿ 4 ਅਕਤੂਬਰ ਨੂੰ ਕੈਨੇਡਾ ਦੇ ਓਂਟਾਰੀਓ ਦੇ ਸਾਰਨੀਆ ਸ਼ਹਿਰ 'ਚ ਸੜਕ ਹਾਦਸੇ 'ਚ ਤਨਵੀਰ ਅਤੇ ਗੁਰਵਿੰਦਰ ਸਮੇਤ ਗੁਰਦਾਸਪੁਰ ਦੀ ਲੜਕੀ ਹਰਪ੍ਰੀਤ ਦੀ ਮੌਤ ਹੋ ਗਈ ਸੀ ਜਦਕਿ ਕਾਰ ਚਲਾ ਰਹੇ ਜੋਬਨ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਤਿੰਨੋਂ ਵਿੰਡਸਰ ਦੇ ਸੇਂਟ ਕਲੇਅਰ ਕਾਲਜ 'ਚ ਪੜ੍ਹਦੇ ਸਨ। ਓਵਰਸਪੀਡ ਦੇ ਕਾਰਨ ਇਨ੍ਹਾਂ ਦੀ ਕਾਰ ਪਲਟੀਆਂ ਖਾ ਕੇ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। 

ਰੋਂਦੀ ਮਾਂ ਨੇ ਕਿਹਾ 'ਕੋਈ ਤਾਂ ਉਠਾ ਦਿਓ ਮੇਰੇ ਪੁੱਤ ਨੂੰ'
ਤਨਵੀਰ ਮਾਡਲ ਟਾਊਨ ਦੇ ਲੈਦਰ ਵਪਾਰੀ ਭੁਪਿੰਦਰ ਸਿੰਘ ਦਾ ਪੁੱਤਰ ਸੀ। ਜਵਾਨ ਪੁੱਤ ਦੀ ਲਾਸ਼ ਨੂੰ ਮੁੱਖ ਅਗਨੀ ਦਿੰਦੇ ਹੋਏ ਜਿੱਥੇ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਸੀ, ਉਥੇ ਹੀ ਹਰ ਸ਼ਖਸ ਦੀ ਅੱਖ ਨਮ ਨਜ਼ਰ ਆਈ। ਮ੍ਰਿਤਕ ਤਨਵੀਰ ਦੀ ਮਾਂ ਹਰਪ੍ਰੀਤ ਕੌਰ ਦਾ ਵੀ ਰੋ-ਰੋ ਕੇ ਬੁਰਾ ਹਾਲ ਸੀ।

ਬੇਟੇ ਦੀ ਜ਼ਿੰਦਗੀ ਦੀ ਦੁਆ ਮੰਗਣ ਵਾਲੀ ਮਾਂ ਹਰਪ੍ਰੀਤ ਵਾਰ-ਵਾਰ ਇਹ ਹੀ ਕਹਿ ਰਹੀ ਸੀ ਕਿ ਕੋਈ ਤਾਂ ਉਠਾ ਦਿਓ ਮੇਰੇ ਪੁੱਤ ਨੂੰ...। ਤਨਵੀਰ ਦੀ ਅੰਤਿਮ ਵਿਦਾਈ 'ਚ ਵਿਧਾਇਕ ਸੁਸ਼ੀਲ ਰਿੰਕੂ ਸਮੇਤ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਵੀ ਸ਼ਾਮਲ ਹੋਏ ਸਨ।

 

shivani attri

This news is Content Editor shivani attri