ਰੂਪਨਗਰ: ਭਿਆਨਕ ਸੜਕ ਹਾਦਸੇ ''ਚ ਬੁੱਝੇ 3 ਘਰਾਂ ਦੇ ਚਿਰਾਗ (ਤਸਵੀਰਾਂ)

04/18/2019 6:29:40 PM

ਰੂਪਨਗਰ (ਸੱਜਣ ਸੈਣੀ)— ਰੂਪਨਗਰ 'ਚ ਹੋਏ ਦਰਦਨਾਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ ਹੋਣ ਨਾਲ ਤਿੰਨ ਪਰਿਵਾਰਾਂ 'ਚ ਮਾਤਮ ਛਾ ਗਿਆ। ਹਾਦਸਾ ਰੂਪਨਗਰ ਦੇ ਨੇੜੇ ਪਿੰਡ ਬੱਲਮਗੜ੍ਹ ਮਦਵਾੜਾ ਵਿਖੇ ਉਸ ਸਮੇਂ ਵਾਪਰਿਆ ਜਦੋਂ ਚੰਡੀਗੜ੍ਹ ਵਾਲੀ ਸਾਈਡ ਤੋਂ ਆਪਣੇ ਮੋਟਰਸਾਈਕਲ 'ਤੇ ਆ ਰਹੇ ਹਰਮਨਪ੍ਰੀਤ ਸਿੰਘ ਅਤੇ ਗੁਰਜੰਟ ਸਿੰਘ ਦਾ ਸਾਹਮਣੇ ਤੋਂ ਲੱਕੜ ਨਾਲ ਭਰੇ ਆ ਰਹੇ ਟਰੈਕਟਰ-ਟਰਾਲੀ ਨਾਲ ਭਿਆਨਕ ਟੱਕਰ ਹੋ ਗਈ। ਦੋਵੇਂ ਮੋਟਰਸਾਈਕਲ ਸਵਾਰਾਂ 'ਚ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਦੂਜੇ ਨੇ ਪੀ.ਜੀ.ਆਈ ਵਿਖੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਟਰੈਕਟਰ ਪਲਟਣ ਕਰਕੇ ਟਰੈਕਟਰ 'ਤੇ ਬੈਠੇ ਭੁਪਿੰਦਰ ਸਿੰਘ ਨਾਮ ਦੇ ਨੌਜਵਾਨ ਦੀ ਵੀ ਲੱਕੜਾਂ ਹੇਠ ਦੱਬਣ ਕਰਕੇ ਮੌਤ ਹੋ ਗਈ। 


ਹਾਦਸੇ 'ਚ ਮਾਰੇ ਗਏ ਤਿੰਨੋਂ ਨੌਜਵਾਨਾਂ ਦੀ ਉਮਰ 22 ਤੋਂ 23 ਸਾਲ ਦੇ ਵਿਚਕਾਰ ਸੀ। ਮ੍ਰਿਤਕ ਹਰਮਨਪ੍ਰੀਤ ਸਿੰਘ ਵਾਸੀ ਮੋਜਲੀਪੁਰ (ਰੋਪੜ) ਗੁਰਜੰਟ ਸਿੰਘ ਵਾਸੀ ਰੋਲ ਮਾਜਰਾ (ਰੋਪੜ) ਆਪਸ 'ਚ ਦੋਸਤ ਸਨ ਅਤੇ ਦੋਹਾਂ ਨੇ ਰਾਇਤ ਕਾਲਜ ਤੋਂ ਇਕੱਠੇ ਹੀ ਬੀ. ਐੱਸ. ਸੀ. ਕੀਤੀ ਸੀ। ਹਰਮਨਪ੍ਰੀਤ ਸਿੰਘ ਨੇ ਆਈਲੈੱਟਸ 'ਚ 7.5 ਬੈਡ ਲਏ ਸਨ ਅਤੇ ਉਸ ਨੇ ਕੈਨੇਡਾ ਜਾਣ ਲਈ ਫਾਈਲ ਲਗਾਈ ਹੋਈ ਸੀ। ਇਸੇ ਤਰ੍ਹਾਂ ਹਾਦਸੇ 'ਚ ਮਾਰਿਆ ਗਿਆ ਭੁਪਿੰਦਰ ਸਿੰਘ ਵਾਸੀ ਮਦਵਾੜਾ (ਰੋਪੜ) ਚਾਰ ਭੈਣਾਂ ਦਾ ਇਕੱਲਾ ਭਰਾ ਸੀ।

ਹਾਦਸੇ ਤੋਂ ਬਾਅਦ ਤਿੰਨੋਂ ਮ੍ਰਿਤਕਾਂ ਦੇ ਪਰਿਵਾਰਾਂ 'ਚ ਮਾਤਮ ਛਾ ਗਿਆ ਹੈ। ਉਥੇ ਹੀ ਥਾਣਾ ਸਿੰਘ ਭਗਵੰਤਪੁਰ ਪੁਲਸ ਵੱਲੋਂ ਮਾਮਲੇ 'ਚ ਕਾਰਵਾਈ ਕਰਦੇ ਹੋਏ ਟਰੈਕਟਰ ਚਾਲਕ ਖਿਲਾਫ ਮੁਕੱਦਮਾ ਦਰਜ ਕਰਕੇ ਅਗਰਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ਾਂ ਦਾ ਪੋਸਮਾਰਟਮ ਕਰਵਾ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।

shivani attri

This news is Content Editor shivani attri