ਜਾਨਲੇਵਾ ਸਿੱਧ ਹੋਇਆ ਸੜਕ ''ਤੇ ਖੜਾ ਟਿੱਪਰ, ਪਤੀ-ਪਤਨੀ ਜ਼ਖਮੀ (ਤਸਵੀਰਾਂ)

03/26/2019 1:49:28 PM

ਰੂਪਨਗਰ (ਸੈਣੀ) - ਰੂਪਨਗਰ 'ਚ ਅੱਜ ਘਨੌਰੀ ਬੈਰਿਅਰ ਨੇੜੇ ਸੜਕ 'ਤੇ ਖੜੇ ਟਿੱਪਰ ਨਾਲ ਇਕ ਕਾਰ ਦੀ ਟੱਕਰ ਹੋ ਜਾਣ ਕਾਰਨ ਪਤੀ-ਪਤਨੀ ਦੇ ਜ਼ਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਗੰਭੀਰ ਤੌਰ 'ਤੇ ਜ਼ਖਮੀ ਹੋਏ ਉਕਤ ਜੋੜੇ ਨੂੰ ਇਲਾਜ ਲਈ ਰੋਪੜ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਪਰ ਵਿਅਕਤੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ।

ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਪਤੀ-ਪਤਨੀ ਬਲਵਿੰਦਰ ਸਿੰਘ ਅਤੇ ਸਤਵਿੰਦਰ ਕੌਰ ਕੀਰਤਪੁਰ ਸਾਹਿਬ ਮਾਰਗ 'ਤੇ ਕਸਬਾ ਘਨੌਲੀ ਦੇ ਬੈਰਿਅਰ ਤੋਂ ਲੰਘ ਰਹੇ ਸਨ। ਸੜਕ 'ਤੇ ਖੜ੍ਹੇ ਇਕ ਟਿੱਪਰ ਨਾਲ ਉਨ੍ਹਾਂ ਦੀ ਸਵਿਫਟ ਕਾਰ ਦੀ ਜ਼ਬਰਦਸਤ ਟੱਕਰ ਹੋ ਜਾਣ ਕਾਰਨ ਉਹ ਜ਼ਖਮੀ ਹੋ ਗਏ।

ਘਟਨਾ ਸਥਾਨ 'ਤੇ ਪਹੁੰਚੀ ਪੁਲਸ ਵਲੋਂ ਟਿੱਪਰ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।

rajwinder kaur

This news is Content Editor rajwinder kaur