ਸੜਕ ਹਾਦਸੇ ''ਚ ਏ.ਐੱਸ.ਆਈ. ਦੀ ਮੌਤ

05/31/2020 11:41:57 AM

ਫਿਰੋਜ਼ਪੁਰ (ਮਨਦੀਪ, ਕੁਮਾਰ): ਏ.ਐੱਸ.ਆਈ. ਬਲਵਿੰਦਰ ਸਿੰਘ ਦੀ ਕੱਲ੍ਹ ਰਾਤ ਸੜਕ ਹਾਦਸੇ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਏ.ਐੱਸ.ਆਈ. ਬਲਵਿੰਦਰ ਸਿੰਘ ਡੀ.ਐੱਸ.ਪੀ. ਹੈੱਡਕੁਆਰਟਰ ਫਿਰੋਜ਼ਪੁਰ ਦੇ ਕੋਲ ਰੀਡਰ ਦੇ ਅਹੁਦੇ 'ਤੇ ਤਾਇਨਾਤ ਸਨ ਅਤੇ ਕੱਲ੍ਹ ਰਾਤ ਕਰੀਬ ਸਾਢੇ 10 ਵਜੇ ਏ.ਐੱਸ.ਆਈ. ਬਲਵਿੰਦਰ ਸਿੰਘ ਆਪਣੀ ਸਵਿੱਫਟ ਕਾਰ ਨੰਬਰ ਪੀ.ਬੀ. 05-9001 'ਤੇ ਆਪਣੇ ਘਰ ਕਨਾਲ ਕਲੋਨੀ ਵਾਪਸ ਜਾ ਰਹੇ ਸੀ ਕਿ ਮਾਲ ਰੋਡ ਫਿਰੋਜ਼ਪੁਰ ਛਾਵਨੀ ਦੇ ਕੋਲ ਅਚਾਨਕ ਉਸ ਦੀ ਕਾਰ ਬੇਕਾਬੂ ਹੋ ਕੇ ਚੌਕ 'ਚ ਜਾ ਟਕਰਾਈ ਅਤੇ ਏ.ਐੱਸ.ਆਈ. ਬਲਵਿੰਦਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਥਾਣਾ ਫਿਰੋਜ਼ਪੁਰ ਛਾਵਨੀ 'ਚ ਇਸ ਦੁਰਘਟਨਾ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।

Shyna

This news is Content Editor Shyna