ਸੜਕ ''ਚ ਪਿਆ ਟੋਇਆ ਬਣਿਆ ਕਾਲ, ਹਾਦਸੇ ''ਚ ਨੌਜਵਾਨ ਦੀ ਮੌਤ

03/02/2021 2:52:19 PM

ਬਟਾਲਾ (ਬੇਰੀ)- ਕਸਬਾ ਵਡਾਲਾ ਗ੍ਰੰਥੀਆਂ ਨੇੜੇ ਸੜਕ ’ਤੇ ਪਏ ਟੋਏ ਵਿਚ ਵੱਜਣ ਕਾਰਣ ਵਾਪਰੇ ਹਾਦਸੇ ਦੇ ਚੱਲਦੇ ਮੋਟਰਸਾਈਕਲ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਵਡਾਲਾ ਗ੍ਰੰਥੀਆਂ ਦੇ ਇੰਚਾਰਜ ਏ.ਐੱਸ.ਆਈ ਕੁਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਕ ਮੋਟਰਸਾਈਕਲ ਸਵਾਰ ਵਿਅਕਤੀ ਬਟਾਲਾ ਤੋਂ ਕਾਦੀਆਂ ਵੱਲ ਜਾ ਰਿਹਾ ਸੀ। ਜਦੋਂ ਇਹ ਵਡਾਲਾ ਗ੍ਰੰਥੀਆਂ ਨੇੜੇ ਪਹੁੰਚਿਆ ਤਾਂ ਕਿਸੇ ਵਾਹਨ ਨੂੰ ਕਰਾਸ ਕਰਨ ਲੱਗਿਆਂ ਅਚਾਨਕ ਵਿਅਕਤੀ ਦਾ ਮੋਟਰਸਾਈਕਲ ਸੜਕ ’ਤੇ ਪਏ ਟੋਏ ਵਿਚ ਵੱਜ ਗਿਆ ਜਿਸ ਨਾਲ ਮੋਟਰਸਾਈਕਲ ਬੇਕਾਬੂ ਹੋਣ ਨਾਲ ਉਕਤ ਵਿਅਕਤੀ ਮੋਟਰਸਾਈਕਲ ਤੋਂ ਸੜਕ ’ਤੇ ਡਿੱਗ ਪਿਆ ਤੇ ਉਕਤ ਦਾ ਸਿਰ ਸੜਕ ’ਤੇ ਵੱਜਣ ਨਾਲ ਮੌਕੇ ’ਤੇ ਹੀ ਉਕਤ ਦੀ ਮੌਤ ਹੋ ਗਈ।

ਉਧੜ ਚੌਕੀ ਇੰਚਾਰਜ ਨੇ ਅੱਗੇ ਦੱਸਿਆ ਕਿ ਮਿ੍ਰਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਸ਼ਨਾਖਤ ਲਈ 72 ਘੰਟੇ ਵਾਸਤੇ ਸਿਵਲ ਹਸਪਤਾਲ ਬਟਾਲਾ ਦੇ ਡੈੱਡਹਾਊਸ ਵਿਚ ਰੱਖ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਮਿ੍ਰਤਕ ਦੀ ਪਛਾਣ ਨਹੀਂ ਸੀ ਹੋ ਸਕੀ।

Gurminder Singh

This news is Content Editor Gurminder Singh