ਬੀ.ਐੱਸ.ਐੱਫ. ਨੂੰ ਸਤਲੁਜ ਦਰਿਆ 'ਚੋਂ ਮਿਲੀ ਪਾਕਿ ਤੋਂ ਆਈ ਕਿਸ਼ਤੀ

02/10/2019 5:18:45 PM

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਪੈਂਦੇ ਸਤਲੁਜ ਦਰਿਆ 'ਚੋਂ ਬੀ.ਐੱਸ.ਐੱਫ. ਦੀ 136 ਬਟਾਲੀਅਨ ਨੇ ਪਾਕਿ ਤੋਂ ਆਈ ਕਿਸ਼ਤੀ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਸ਼ੱਕੀ ਹਾਲਾਤ 'ਚ ਬਰਾਮਦ ਹੋਈ ਕਿਸ਼ਟੀ 12 ਤੋਂ ਲੈ ਕੇ 15 ਫੁੱਟ ਤੱਕ ਲੰਬੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀ.ਓ.ਪੀ.ਗੋਲਡ ਮੁਹੰਮਦੀ ਵਾਲਾ ਦੇ ਇਲਾਕੇ 'ਚ ਬੀ.ਐੱਸ.ਐੱਫ. ਡਿਊਟੀ 'ਤੇ ਤਾਇਨਾਤ 136 ਬਟਾਲੀਅਨ ਦੇ ਜਵਾਨਾਂ ਨੇ ਸਤਲੁਜ ਦਰਿਆ ਤੋਂ ਪੁਰਾਣੀ ਲਕੜੀ ਦੀ ਕਿਸ਼ਤੀ ਆਉਂਦੀ ਵੇਖੀ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਉਕਤ ਕਿਸ਼ਤੀ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਕਿਸੇ ਅੱਤਵਾਦੀ ਜਾਂ ਨਸ਼ੀਲੇ ਪਦਾਰਥ ਭੇਜਣ ਦੀ ਕੋਈ ਕਾਰਵਾਈ ਤਾਂ ਨਹੀਂ ਸੀ ਹੋ ਰਹੀ।

rajwinder kaur

This news is Content Editor rajwinder kaur