ਰਿਪੇਰੀਅਨ ਸਿਧਾਂਤ ਤਹਿਤ ਪੰਜਾਬ ਦੇ ਦਰਿਆਵਾਂ ਦੇ ਪਾਣੀ ਉੱਪਰ ਪੰਜਾਬ ਦਾ ਪਹਿਲਾ ਹੱਕ : ਬੈਂਸ

07/20/2019 11:17:25 PM

ਪਟਿਆਲਾ,(ਜੋਸਨ): ਲੋਕ ਇਨਸਾਫ ਪਾਰਟੀ ਵਲੋਂ 'ਸਾਡਾ ਪਾਣੀ, ਸਾਡਾ ਹੱਕ' ਜਨ ਅੰਦੋਲਨ ਮੁਹਿੰਮ ਤਹਿਤ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਰਿਪੇਰੀਅਨ ਸਿਧਾਂਤ ਤਹਿਤ ਪੰਜਾਬ ਦੇ ਦਰਿਆਵਾਂ ਦੇ ਪਾਣੀ ਉੱਪਰ ਪੰਜਾਬ ਦਾ ਪਹਿਲਾ ਹੱਕ ਹੈ ਅਤੇ ਰਾਜਸਥਾਨ ਨੂੰ ਜਾਂਦੇ ਪਾਣੀ ਦੇ 16 ਲੱਖ ਕਰੋੜ ਰੁਪਏ ਬਣਦੇ ਹਨ, ਜਿਸ ਨੂੰ ਪੰਜਾਬ ਨੂੰ ਤੁਰੰਤ ਲੈਣਾ ਚਾਹੀਦਾ ਹੈ। ਸਿਮਰਜੀਤ ਸਿੰਘ ਬੈਂਸ ਅੱਜ ਇਥੇ ਜ਼ਿਲਾ ਪ੍ਰਧਾਨ ਐਡਵੋਕੇਟ ਲਛਮਣ ਸਿੰਘ ਗਿੱਲ, ਯੂਥ ਵਿੰਗ ਜ਼ਿਲਾ ਪ੍ਰੀਤਇੰਦਰ ਸਿੰਘ ਪੰਨੂ ਦੀ ਅਗਵਾਈ 'ਚ ਅਮਰ ਬੈਂਕੁਇਟ ਪੈਲੇਸ, ਸਰਹਿੰਦ ਰੋਡ ਪਟਿਆਲਾ ਵਿਖੇ ਹੋ ਰਹੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਵਿਧਾਨ ਸਭਾ 'ਚ ਇਸ ਸਬੰਧੀ ਬਿੱਲ ਪਾਸ ਹੋ ਚੁੱਕਾ ਹੈ ਅਤੇ ਪੰਜਾਬ ਸਰਕਾਰ, ਰਾਜਸਥਾਨ ਨੂੰ ਪਾਣੀ ਦਾ ਬਿੱਲ ਨਹੀਂ ਭੇਜ ਰਹੀ ਅਤੇ ਇਸ ਰੁਪਏ ਨਾਲ ਪੰਜਾਬ ਦੀ ਕਾਇਆ ਕਲਪ ਹੋ ਸਕਦੀ ਹੈ। ਜੇਕਰ ਰਾਜਸਥਾਨ ਸਰਕਾਰ ਪੇਮੈਂਟ ਨਹੀਂ ਕਰਦੀ ਤਾਂ ਇਹ ਪਾਣੀ ਰੋਕ ਕੇ ਪੰਜਾਬ ਦੇ ਕਿਸਾਨਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਇਸ ਮੌਕੇ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਸਕੱਤਰ ਜਨਰਲ, ਪ੍ਰਦੀਪ ਸਿੰਘ ਬੰਟੀ ਮੀਡੀਆ ਇੰਚਾਰਜ, ਗੁਰਮੇਲ ਸਿੰਘ ਸੀਨੀਅਰ ਮੀਤ ਪ੍ਰਧਾਨ, ਹਾਕਮ ਸਿੰਘ ਭਾਟੀਆ, ਭੀਮ ਸਿੰਘ ਕੋਟਲੀ, ਰਾਜਪਾਲ ਸਿੰਘ ਸਮਾਣਾ, ਰਾਜਵਿੰਦਰ ਸਿੰਘ ਖਹਿਰਾ, ਸੰਤ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਅਜਾਇਬ ਸਿੰਘ, ਪਾਲਾ ਸਿੰਘ, ਨਮਨ ਜੈਨ, ਕਮਲ ਨੂਰਖੇੜੀਆ ਗਰੁੱਪ, ਕਸ਼ਮੀਰ ਸਿੰਘ, ਮਨਪ੍ਰੀਤ ਸਿੰਘ ਧਾਰੋਕੀ, ਅੱਡਨ ਸਿੰਘ ਜ਼ਿਲਾ ਪ੍ਰਧਾਨ ਲੀਗਲ ਸੈੱਲ ਅਤੇ ਹੋਰ ਬਹੁਤ ਸਾਰੇ ਆਗੂ ਅਤੇ ਅਹੁਦੇਦਾਰ ਹਾਜ਼ਰ ਸਨ।