ਬਿਨਾਂ ਨੰਬਰੀ ਮੋਟਰਸਾਈਕਲ ''ਤੇ ਸਵਾਰ ਪਰਸ ਖੋਹਣ ਵਾਲਾ ਮੌਕੇ ''ਤੇ ਕਾਬੂ

08/14/2019 7:44:59 PM

ਬਟਾਲਾ (ਜ. ਬ.)-ਅੱਜ ਲੱਕੜ ਮੰਡੀ ਵਿਖੇ ਰਿਕਸ਼ੇ 'ਤੇ ਜਾ ਰਹੀ ਇਕ ਔਰਤ ਦਾ ਪਰਸ ਖੋਹਣ ਵਾਲੇ ਚੋਰ ਨੂੰ ਲੋਕਾਂ ਵੱਲੋਂ ਮੌਕੇ 'ਤੇ ਕਾਬੂ ਕਰ ਕੇ ਪੁਲਸ ਹਵਾਲੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਰਾਜਵਿੰਦਰ ਕੌਰ ਪਤਨੀ ਸਤਪਾਲ ਕਾਹਨੂੰਵਾਨ ਰੋਡ ਬਟਾਲਾ ਨੇ ਦੱਸਿਆ ਕਿ ਅੱਜ ਉਹ ਆਪਣੀ ਮਾਤਾ ਨਾਲ ਰਿਕਸ਼ੇ 'ਤੇ ਬੈਠ ਕੇ ਕਿਸੇ ਕੰਮ ਬਾਜ਼ਾਰ ਆਈ ਸੀ ਅਤੇ ਜਦੋਂ ਉਨ੍ਹਾਂ ਦਾ ਰਿਕਸ਼ਾ ਲੱਕੜ ਮੰਡੀ ਵਿਖੇ ਪੁੱਜਾ ਤਾਂ ਇਕ ਬਿਨਾਂ ਨੰਬਰ ਹੀਰੋ ਹਾਂਡਾ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਨੇ ਮੇਰਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ, ਮੈਂ ਰਿਕਸ਼ੇ ਤੋਂ ਡਿੱਗ ਗਈ ਅਤੇ ਮੈਨੂੰ ਸੱਟਾਂ ਲੱਗ ਗਈਆਂ ਪਰ ਮੈਂ ਪਰਸ ਹੱਥੋਂ ਨਹੀਂ ਛੱਡਿਆ। ਇੰਨੀ ਦੇਰ ਨੂੰ ਲੋਕਾਂ ਨੇ ਚੋਰ ਨੂੰ ਵੀ ਮੌਕੇ 'ਤੇ ਫੜ ਕੇ ਥਾਣਾ ਸਿਟੀ ਦੀ ਪੁਲਸ ਹਵਾਲੇ ਕਰ ਦਿੱਤਾ।

Karan Kumar

This news is Content Editor Karan Kumar