ਨਵੀਂ ਕਸਟਮ ਮਿਲਿੰਗ ਯੋਜਨਾ ਤੋਂ ਰਾਈਸ ਮਿਲਰਜ਼ ਪ੍ਰੇਸ਼ਾਨ (ਵੀਡੀਓ)

09/06/2018 1:18:37 PM

ਫਿਰੋਜ਼ਪੁਰ (ਬਿਊਰੋ) - ਸਰਕਾਰ ਵੱਲੋਂ ਰਾਈਸ ਮਿਲਰਜ਼ ਨੂੰ 5 ਫੀਸਦੀ ਬੈਂਕ ਗਾਰੰਟੀ ਤੇ ਸਿੱਬਲ ਰਿਪੋਰਟ ਦੀ ਮੰਗੇ ਜਾਣ ਤੋਂ ਬਾਅਦ ਮਿਲਰਜ਼ ਨੇ ਇਸ ਦਾ ਵਿਰੋਧ ਕਰਦੇ ਹੋਏ ਇਕ ਹੰਗਾਮੀ ਮੀਟਿੰਗ ਕੀਤੀ। ਫਿਰੋਜ਼ਪੁਰ 'ਚ ਰਾਈਸ ਮਿਲਰਜ਼ ਐਸੋਸੀਏਸ਼ਨ ਵੱਲੋਂ ਕੀਤੀ ਗਈ ਇਸ ਹੰਗਾਮੀ ਮੀਟਿੰਗ 'ਚ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਵਿਧਾਇਕ ਪਿੰਕੀ ਨੇ ਰਾਈਸ ਮਿਲਰਜ਼ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦਾ ਵਾਅਦਾ ਕੀਤਾ।

ਰਾਈਸ ਮਿਲਰਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਸਰਕਾਰ ਤੋਂ ਕਾਫੀ ਪੈਸਾ ਲੈਣਾ ਹੈ। ਇਸੇ ਲਈ ਸਕਿਓਰਿਟੀਜ਼ ਦੇ ਨਾਂ 'ਤੇ ਉਨ੍ਹਾਂ ਤੋਂ ਹੋਰ ਪੈਸਾ ਨਾ ਮੰਗਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਯੋਜਨਾ ਰਾਹੀਂ ਰਾਈਸ ਮਿਲਰਜ਼ ਦਾ ਖਾਤਮਾ ਕਰਨਾ ਚਾਹੁੰਦੀ ਹੈ।