26 ਜਨਵਰੀ ਵਾਲੇ ਦਿਨ ਹੁਸੈਨੀਵਾਲਾ ਸਰਹੱਦ ''ਤੇ ਦਿਖਿਆ ਭਾਰਤੀਆਂ ਦਾ ਜੋਸ਼

01/27/2020 12:34:59 PM

ਫਿਰੋਜ਼ਪੁਰ (ਸੰਨੀ) - ਫਿਰੋਜ਼ਪੁਰ ਭਾਰਤ-ਪਾਕਿਸਤਾਨ ਹੁਸੈਨੀਵਾਲਾ ਸਰਹੱਦ ’ਤੇ ਗਣਤੰਤਰ ਦਿਵਸ ਦੀ ਸ਼ਾਮ ਰੀਟ੍ਰੀਟ ਸੈਰਾਮਨੀ ਦਾ ਨਜ਼ਾਰਾ ਦੇਖਣ ਯੋਗ ਸੀ। 26 ਜਨਵਰੀ ਦੇ ਇਸ ਖਾਸ ਮੌਕੇ ’ਤੇ ਦੁਪਹਿਰ ਦੇ ਸਮੇਂ ਸੰਸਕਿ੍ਤਕ ਅਤੇ ਰੰਗਾਰੰਗ ਪ੍ਰੋਗਰਾਮ ਕਰਵਾਏ ਗਏ। ਗਣਤੰਤਰ ਦਿਵਸ ਮੌਕੇ ਹੋਈ ਰੀਟ੍ਰੀਟ ਸੈਰਾਮਨੀ ਨੂੰ ਦੇਖਣ ਲਈ ਹਜ਼ਾਰਾ ਦੀ ਗਿਣਤੀ ’ਚ ਲੋਕ ਮੌਜੂਦ ਸਨ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਤਿਰੰਗਾ ਲਹਿਰਾ ਕੇ ਸਲਾਮੀ ਲਈ ਅਤੇ ਬੀ.ਐੱਸ.ਐੱਫ ਦੇ ਜਵਾਨਾਂ ਦਾ ਹੌਸਲਾ ਵਧਾਇਆ। ਕੈਬਨਿਟ ਮੰਤਰੀ ਨੇ ਸਾਰੇ ਲੋਕਾਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਮਿਠਾਈਆਂ ਵੀ ਦਿੱਤੀਆਂ। ਇਸ ਮੌਕੇ ਉਨ੍ਹਾਂ ਵਲੋਂ ਬੀ. ਐੱਸ. ਐੱਫ. ਮਿਊਜ਼ੀਅਮ ਦਾ ਜਾਇਜ਼ਾ ਵੀ ਲਿਆ ਗਿਆ।

rajwinder kaur

This news is Content Editor rajwinder kaur