ਕੋਰੋਨਾ ਇਫੈਕਟ : ਹੋਟਲ ਐਂਡ ਰੈਸਟੋਰੈਂਟ ਮਾਲਕਾਂ ਨੇ ਸਰਕਾਰ ਤੋਂ ਮੰਗੀ ਰਾਹਤ

05/23/2020 8:30:02 AM

ਲੁਧਿਆਣਾ (ਹਿਤੇਸ਼) : ਪੰਜਾਬ ਦੇ ਹੋਟਲ ਐਂਡ ਰੈਸਟੋਰੈਂਟ ਮਾਲਕਾਂ ਨੇ ਕੋਰੋਨਾ ਕਾਰਨ ਹੋਏ ਨੁਕਸਾਨ ਦੇ ਮੱਦੇਨਜ਼ਰ ਸਰਕਾਰ ਤੋਂ ਰਾਹਤ ਮੰਗੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਅਮਰਵੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਫਾਈਨਾਂਸ਼ੀਅਲ ਕਮਿਸ਼ਨਰ ਵੇਣੂ ਪ੍ਰਸਾਦ ਨੂੰ ਮੰਗ ਪੱਤਰ ਸੌਂਪ ਕੇ ਮੁੱਦਾ ਚੁੱਕਿਆ ਗਿਆ ਹੈ ਕਿ ਕੋਰੋਨਾ ਦੌਰਾਨ ਹੋਟਲ ਐਂਡ ਰੈਸਟੋਰੈਂਟ ਪੂਰੀ ਤਰ੍ਹਾਂ ਬੰਦ ਰਹੇ ਹਨ ਅਤੇ ਬਾਕੀ ਵਪਾਰਕ ਗਤੀਵਿਧੀਆਂ ਦੇ ਨਾਲ ਉਨ੍ਹਾਂ ਨੂੰ ਹੁਣ ਤੱਕ ਨਹੀਂ ਖੋਲ੍ਹਿਆ ਗਿਆ ਹੈ।

ਇਸ ਦੌਰਾਨ ਹੋਟਲ ਐਂਡ ਮੈਨੇਜਮੈਂਟ 'ਚ ਮੌਜੂਦ ਬੀਅਰ ਦੀ ਐਕਸਪਾਇਰੀ ਸ਼ੁਰੂ ਹੋ ਗਈ ਹੈ, ਜਿਸ ਨੂੰ ਬਿਨਾ ਫੀਸ ਅਤੇ ਜੀ. ਐੱਸ. ਟੀ. ਲਏ ਬਦਲਣ ਦੀ ਮਨਜ਼ੂਰੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਪਹਿਲਾਂ ਕਾਫੀ ਜ਼ਿਆਦਾ ਫੀਸ ਹੋਣ ਕਾਰਨ ਵੱਡੀ ਗਿਣਤੀ 'ਚ ਹੋਟਲ ਐਂਡ ਰੈਸਟੋਰੈਂਟ ਵੱਲੋਂ ਬਾਰ ਦਾ ਲਾਈਸੈਂਸ ਸਰੰਡਰ ਕੀਤਾ ਜਾ ਚੁੱਕਾ ਹੈ। ਇਸ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਦੌਰਾਨ ਬਾਰ ਦੀ ਫੀਸ 'ਚ 6 ਮਹੀਨੇ ਦੀ ਛੋਟ ਦਿੱਤੀ ਜਾਵੇ।

Babita

This news is Content Editor Babita