ਤਬਲੀਗੀ ਜਮਾਤ ਨਾਲ ਸੰਪਰਕ ''ਚ ਆਏ 7 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ

04/13/2020 11:26:24 PM

ਖਮਾਣੋਂ, (ਅਰੋੜਾ)— ਪਿੰਡ ਮਨੈਲੀ ਵਿਖੇ ਤਬਲੀਗੀ ਜਮਾਤ ਨਾਲ ਸਬੰਧਤ 2 ਔਰਤਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਉਪਰੰਤ ਉਨ੍ਹਾਂ ਦੇ ਨੇੜਲੇ ਸੰਪਰਕ 'ਚ ਆਏ ਲੋਕਾਂ ਦੇ ਕੋਰੋਨਾ ਸਬੰਧੀ ਟੈਸਟ ਲਗਾਤਾਰ ਸਿਹਤ ਵਿਭਾਗ ਵੱਲੋਂ ਲੈਣੇ ਜਾਰੀ ਹਨ। ਅਜਿਹੇ 'ਚ ਪਿਛਲੇ ਦਿਨੀਂ 8 ਵਿਅਕਤੀਆਂ ਦੇ ਕੋਰੋਨਾ ਸਬੰਧੀ ਲਏ ਗਏ ਟੈਸਟਾਂ 'ਚ 7 ਲੋਕ ਹੋਰ ਨੈਗੈਟਿਵ ਆਏ ਹਨ, ਜਦੋਂਕਿ ਇਕ ਸੈਂਪਲ ਸਹੀ ਨਾ ਲਏ ਜਾਣ ਕਰ ਕੇ ਦੁਬਾਰਾ ਲੈਣਾ ਪਿਆ ਹੈ।
ਇਹ ਜਾਣਕਾਰੀ ਦਿੰਦਿਆਂ ਐੱਸ. ਐੱਮ. ਓ. ਡਾ. ਹਰਭਜਨ ਰਾਮ ਨੇ ਦੱਸਿਆ ਕਿ ਉਕਤ ਲੋਕਾਂ 'ਚ 4 ਉਹ ਲੋਕ ਸ਼ਾਮਲ ਸਨ, ਜਿਹੜੇ ਤਬਲੀਗੀ ਔਰਤਾਂ ਨਾਲ ਪਿੰਡ ਮਨੈਲੀ ਪਹੁੰਚੇ ਸਨ। ਹੁਣ ਕੁਆਰੰਟਾਈਨ ਵਿਕਟਰ ਇੰਸਟੀਚਿਊਟ ਰਾਣਵਾਂ ਵਿਖੇ ਹਨ। ਉਨ੍ਹਾਂ ਦੱÎਸਿਆ ਕਿ ਨੈਗੇਟਿਵ ਪਾਏ ਗਏ ਲੋਕਾਂ 'ਚ 4 ਤਬਲੀਗੀ ਜਮਾਤ ਨਾਲ ਸਬੰਧਿਤ ਹਨ, ਜਿਨ੍ਹਾਂ ਦੇ ਦੂਜੀ ਵਾਰ ਸੈਂਪਲ ਨੈਗੇਟਿਵ ਆਏ ਹਨ। ਇਸ ਤੋਂ ਇਲਾਵਾ ਇਕ ਉਹ ਸ਼ਖਸ ਵੀ ਨੈਗੇਟਿਵ ਪਾਇਆ ਗਿਆ ਹੈ ਜੋ ਤਬਲੀਗੀਆਂ ਨੂੰ ਕੁਆਰੰਟਾਈਨ ਸਮੇਂ ਰੋਟੀ ਪਾਣੀ ਸਪਲਾਈ ਕਰਦਾ ਸੀ। ਇਸੇ ਤਰ੍ਹਾਂ ਦੋ ਪੁਲਸ ਮੁਲਾਜ਼ਮ ਵੀ ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 10 ਹੋਰ ਵੱਖ-ਵੱਖ ਲੋਕਾਂ ਦੇ ਸੈਂਪਲ ਲਏ ਹਨ, ਜਿਨ੍ਹਾਂ 'ਚ ਪਿੰਡ ਮਨੈਲੀ ਦੇ ਕੁੱਲ 9 'ਚੋਂ 7 ਲੋਕਾਂ ਦੇ ਤਾਜ਼ਾ, 2 ਲੋਕਾਂ ਦੇ ਸੈਂਪਲ ਸਹੀ ਨਾ ਲਏ ਜਾਣ ਕਰ ਕੇ ਦੁਬਾਰਾ ਲਏ ਗਏ ਹਨ। ਇਸੇ ਤਰ੍ਹਾਂ ਇਕ ਮਹਿਲਾ ਪੁਲਸ ਮੁਲਾਜ਼ਮ ਦਾ ਸੈਂਪਲ ਵੀ ਸਹੀ ਨਾ ਲਏ ਜਾਣ ਕਰ ਕੇ ਦੁਬਾਰਾ ਲਿਆ ਗਿਆ ਹੈ।


KamalJeet Singh

Content Editor

Related News