ਧਾਰਮਿਕ ਪ੍ਰੀਖਿਆ ਅਤੇ ਯੂਵਕ ਮੇਲੇ ''ਚੋਂ ਹੇਮਕੁੰਟ ਸਕੂਲ ਦੇ ਵਿਦਿਆਰਥੀ ਮੈਰਿਟ ''ਚ
Sunday, Feb 04, 2018 - 03:26 PM (IST)

ਜ਼ੀਰਾ (ਅਕਾਲੀਆਂਵਾਲਾ) - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੋਗਾ-ਫਿਰੋਜ਼ਪੁਰ ਜੋਨ ਅਧੀਨ ਨੈਤਿਕ ਸਿੱਖਿਆ ਲਈ ਗਈ। ਜਿਸ 'ਚ ਹੇਮਕੁੰਟ ਸੰਸਥਾਵਾਂ ਦੇ 156 ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਸ ਮੌਕੇ 31 ਵਿਦਿਆਰਥੀ ਪਹਿਲੇ, 70 ਵਿਦਿਆਰਥੀ ਦੂਜੇ ਅਤੇ 55 ਵਿਦਿਆਰਥੀ ਤੀਸਰੇ ਸਥਾਨ 'ਤੇ ਰਹੇ ਹਨ। ਇਸ ਨਤੀਜੇ ਦੌਰਾਨ ਪੰਜ ਵਿਦਿਆਰਥੀ ਮੈਰਿਟ ਵਿਚ ਆਏ। ਇਨ੍ਹਾਂ ਵਿਦਿਆਰਥੀਆਂ ਨੂੰ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ. ਡੀ. ਰਣਜੀਤ ਕੌਰ ਸੰਧੂ, ਹਰਪ੍ਰੀਤ ਕੌਰ, ਮੈਡਮ ਗੁਰਸ਼ਰਨ ਕੌਰ ਅਤੇ ਹੈਡਮਾਸਟਰ ਸੁਰਿੰਦਰ ਮੋਹਨ ਸਿੰਘ, ਪ੍ਰੀਤਮ ਸਿੰਘ ਨੇ ਸਟੱਡੀ ਸਰਕਲ ਵੱਲੋਂ ਸਨਮਾਨ ਭੇਂਟ ਕੀਤਾ।
ਇਨ੍ਹਾਂ ਵਿਦਿਆਰਥੀਆਂ ਨੇ ਕੀਤੀ ਮੈਰਿਟ ਹਾਸਲ
ਪਹਿਲੇ ਦਰਜੇ ਵਿਚ ਅਰਸ਼ਦੀਪ ਕੌਰ, ਤੀਸਰੇ ਦਰਜ਼ੇ ਵਿਚ ਅਰਸ਼ਦੀਪ ਕੌਰ ਨੌਵੀ ਕਲਾਸ, ਜਸ਼ਨਦੀਪ ਕੌਰ, ਮਨਪ੍ਰੀਤ ਕੌਰ ਵਰਪਾਲ, ਮਨਪ੍ਰੀਤ ਕੌਰ ਗਿਆਰਵੀ ਕਲਾਸ ਨੇ ਮੈਰਿਟ ਹਾਸਲ ਕੀਤੀ।
ਯੂਵਕ ਮੇਲਾ 2018 'ਚ ਕੋਮਲਪ੍ਰੀਤ ਪਹਿਲੇ ਸਥਾਨ 'ਤੇ
ਸਟੱਡੀ ਸਰਕਲ ਵੱਲੋਂ ਯੂਵਕ ਮੇਲੇ 2018 ਕਰਵਾਇਆ ਗਿਆ। ਇਸ ਮੌਕੇ ਦਸਤਾਰ ਸਜਾਉਣਾ, ਕਵਿਤਾ ਅਤੇ ਕਵਿੱਜ ਮੁਕਾਬਲੇ ਕਰਵਾਏ ਗਏ। ਜਿਸ 'ਚ ਕੋਮਲਪ੍ਰੀਤ ਨੇ ਪਹਿਲਾ ਕਵਿਤਾ ਵਿਚੋਂ ਸਥਾਨ ਹਾਸਲ ਕੀਤਾ। ਕਵਿੱਜ ਮੁਕਾਬਲੇ ਵਿਚ ਮਨਪ੍ਰੀਤ ਕੌਰ ਅਤੇ ਹਰਸਿਮਰਨ ਨੇ ਦੂਜਾ ਸਥਾਨ ਹਾਸਲ ਕੀਤਾ। ਦਸਤਾਰ ਮਕਾਬਲੇ ਵਿਚ ਗੁਰਸ਼ਰਨ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।
ਨੰਨ੍ਹੇ-ਮੁੰਨਿਆਂ ਦੇ ਕਰਵਾਏ ਐਥਲੈਟਿਕ ਮੁਕਾਬਲੇ
ਇਸ ਸੰਸਥਾ ਵਿਚ ਸਲਾਨਾ ਐਥਲੈਟਿਕ ਮੀਟ ਸਟਾਫ ਦੇ ਸਹਿਯੋਗ ਨਾਲ ਕਰਵਾਈ ਗਈ । ਬੱਚਿਆ ਨੂੰ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ, ਐੱਮ. ਡੀ. ਮੈਡਮ ਰਣਜੀਤ ਕੌਰ ਸੰਧੂ, ਪ੍ਰਿੰਸੀਪਲ ਹਰਪ੍ਰੀਤ ਕੌਰ ਸਿੱਧੂ ਮੈਡਮ ਕਾਜਲ, ਕਮਲੇਸ਼ ਸ਼ਿੰਦਰਪਾਲ, ਡੀ. ਪੀ. ਈ. ਜਗਦੀਪ ਸਿੰਘ, ਡੀ. ਪੀ. ਈ. ਰਣਬੀਰ ਕੌਰ ਅਤੇ ਸਕੂਲ ਪ੍ਰਬੰਧਕਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਬੱਚਿਆਂ ਨੇਭੰਗੜਾ, ਡਾਂਸ, ਗਿੱਧਾ, ਰਿੰਗ ਗੇਮ, ਔਬਸਟੈਕਲ ਗੇਮ, ਫਰੋਗ ਰੇਸ, ਜਿੰਡ-ਜੈਗ, ਚੇਅਰ ਗੇਮ, ਜਪਿੰਗ ਰੇਸ, ਕੰਗਾਰੂ ਰੇਸ, ਫੁੱਟਬਾਲ ਬੈਲਸ ਗੇਮ ਆਦਿ ਹੋਰ ਕਈ ਮੁਕਾਬਲਿਆਂ 'ਚ ਹਿੱਸਾ ਲਿਆ। ਬੱਚਿਆਂ ਦੇ ਨਾਲ–ਨਾਲ ਇਨ੍ਹਾਂ ਖੇਡਾਂ 'ਚ ਬੱਚਿਆਂ ਦੇ ਮਾਤਾ–ਪਿਤਾ ਨੇ ਔਰੇਂਜ ਪੀਲ ਗੇਮ, ਬਰਿਕ ਗੇਮ, ਮਿਊਜਿਕਲ ਚੇਅਰ 'ਚ ਹਿੱਸਾ ਲਿਆ ।