ਪਟਿਆਲਾ ਵਾਸੀਆਂ ਲਈ ਰਾਹਤ ਦੀ ਖਬਰ, ਕਰਫਿਊ 'ਚ ਛੋਟ ਦੇਣ ਦਾ ਐਲਾਨ

05/01/2020 8:04:01 PM

ਪਟਿਆਲਾ (ਪਰਮੀਤ) : ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹੇ ਭਰ 'ਚ ਕਰਫਿਊ ਜਾਰੀ ਹੈ। ਲੋਕ ਹਿੱਤ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਪਟਿਆਲਾ ਜ਼ਿਲ੍ਹੇ ਅੰਦਰ ਲਾਗੂ ਕਰਫ਼ਿਊ 'ਚ ਸ਼ਰਤਾਂ ਅਧੀਨ ਕੁਝ ਛੋਟਾਂ ਦਾ ਐਲਾਨ ਕੀਤਾ ਹੈ। ਕੋਰੋਨਾਵਾਇਰਸ ਨੂੰ ਰੋਕਣ ਲਈ ਲਗਾਏ ਕਰਫਿਊ 'ਚ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸੀ. ਆਰ. ਪੀ. ਸੀ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਦਿੱਤੀਆਂ ਇਹ ਛੋਟਾਂ ਕੰਟੇਨਮੈਂਟ ਜੋਨਾਂ 'ਚ ਲਾਗੂ ਨਹੀਂ ਹੋਣਗੀਆਂ। ਕੰਟੇਨਮੈਂਟ ਖੇਤਰਾਂ 'ਚ ਦੁਕਾਨਾਂ ਖੋਲ੍ਹਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ 'ਚ ਕੁਝ ਛੋਟਾਂ ਦੇਣ ਦਾ ਐਲਾਨ ਕੀਤਾ ਸੀ, ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਅਤੇ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਸ਼ਰਤਾਂ ਅਧੀਨ ਕੁਝ ਛੋਟਾਂ ਦੇਣ ਸਬੰਧੀਂ ਵਿਸਥਾਰਤ ਹੁਕਮ ਜਾਰੀ ਕੀਤੇ ਹਨ।

1. ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਹੁਕਮਾਂ ਮੁਤਾਬਕ ਪੇਂਡੂ ਖੇਤਰਾਂ 'ਚ ਐਸਟਬਲਿਸ਼ਮੈਂਟ ਤਹਿਤ ਰਜਿਸਟਰਡ ਹਨ ਅਤੇ ਕੇਵਲ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਨੂੰ 50 ਫੀਸਦੀ ਕਾਮਿਆਂ ਨਾਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਪਰ ਇਨ੍ਹਾਂ ਖੇਤਰਾਂ 'ਚ ਮਲਟੀ ਬ੍ਰਾਂਡ ਅਤੇ ਸਿੰਗਲ ਬ੍ਰਾਂਡ ਮਾਲ ਨਹੀਂ ਖੁੱਲ੍ਹਣਗੇ।

2. ਸ਼ਹਿਰੀ ਖੇਤਰਾਂ 'ਚ ਕਿਸੇ ਵੀ ਮਾਲ ਜਾਂ ਮਲਟੀਪਲੈਕਸ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ। ਜਦੋਂ ਕਿ ਸ਼ਹਿਰੀ ਖੇਤਰਾਂ 'ਚ ਕਿਸੇ ਵੀ ਮਾਰਕੀਟ ਜਾਂ ਬਾਜ਼ਾਰ ਜਾਂ ਮਾਰਕੀਟ ਕੰਪਲੈਕਸ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਪਰ ਅਜਿਹੀਆਂ  ਦੁਕਾਨਾਂ ਜਿਹੜੀਆਂ ਇਕੱਲੀਆਂ ਹੋਣ (ਸਟੈਂਡ ਅਲੋਨ) ਹੋਣ, ਉਨ੍ਹਾਂ ਦੁਕਾਨਾਂ ਨੂੰ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਹੋਵੇਗੀ।

 ਇਹ ਵੀ ਪੜ੍ਹੋ ► ਜਲੰਧਰ 'ਚ ਮੁੜ ਕੋਰੋਨਾ ਦਾ ਧਮਾਕਾ, 16 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ

3. ਇਸ ਤੋਂ ਇਲਾਵਾ ਸੇਵਾ ਦੇਣ ਵਾਲੀਆਂ ਦੁਕਾਨਾਂ ਸੈਲੂਨ, ਨਾਈ, ਬਿਊਟੀ ਪਾਰਲਰ ਆਦਿ ਵਾਲੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ।

4. ਸ਼ਰਾਬ ਦੇ ਠੇਕੇ ਅਤੇ ਦੁਕਾਨਾਂ ਖੋਲ੍ਹਣ 'ਤੇ ਪੂਰਨ ਪਾਬੰਦੀ ਹੋਵੇਗੀ।

5. ਈ-ਕਾਮਰਸ ਕੰਪਨੀਆਂ ਨੂੰ ਸਿਰਫ਼ ਜ਼ਰੂਰੀ ਵਸਤਾਂ ਘਰ-ਘਰ 'ਚ ਵੇਚਣ ਦੀ ਇਜਾਜ਼ਤ ਹੋਵੇਗੀ।

6. ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਜਿਵੇਂ ਕਿ ਥੋਕ, ਪਰਚੂਨ, ਕਰਿਆਣਾ, ਸਬਜ਼ੀ, ਫ਼ਲ, ਦੁੱਧ ਤੇ ਦੁੱਧ ਨਾਲ ਸਬੰਧਤ ਉਤਪਾਦਾਂ ਦੀਆਂ ਦੁਕਾਨਾਂ ਬੇਕਰੀ, ਪੋਲਟਰੀ, ਕੈਮਿਸਟ, ਖੇਤੀਬਾੜੀ ਨਾਲ ਸਬੰਧਤ ਦੁਕਾਨਾਂ ਨੂੰ ਪਹਿਲਾਂ ਜਾਰੀ ਹੁਕਮਾਂ ਮੁਤਾਬਕ ਮਿਲੀ ਇਜਾਜ਼ਤ ਜਾਰੀ ਰਹੇਗੀ। ਜਦੋਂਕਿ ਪੱਖੇ, ਕੂਲਰ, ਏ. ਸੀ. ਦੀਆਂ ਦੁਕਾਨਾਂ ਅਤੇ ਇਨ੍ਹਾਂ ਦੀ ਰਿਪੇਅਰ ਵਾਲੀਆਂ ਦੁਕਾਨਾਂ ਨੂੰ ਵੀ ਛੋਟ ਹੋਵੇਗੀ ਅਤੇ ਇਹ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਗਾਹਕਾਂ ਨੂੰ ਡੀਲ ਕਰ ਸਕਣਗੇ ਅਤੇ 11 ਵਜੇ ਤੋਂ ਬਾਅਦ ਕੇਵਲ ਪਹਿਲਾਂ ਵਾਂਗ ਹੀ ਹੋਮ ਡਿਲਿਵਰੀ ਜਾਰੀ ਰੱਖ ਸਕਦੇ ਹਨ।

7. ਪਰਿਵਾਰ ਦਾ ਸਿਰਫ਼ ਇੱਕ ਹੀ ਮੈਂਬਰ ਜ਼ਰੂਰੀ ਵਸਤਾਂ ਖਰੀਦਣ ਲਈ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਘਰ ਤੋਂ ਬਾਹਰ ਪੈਦਲ, ਮਾਸਕ ਪਾ ਕੇ ਅਤੇ ਸਮਾਜਿਕ ਦੂਰੀ ਬਣਾਉਂਦਿਆਂ ਜਾ ਸਕਦਾ ਹੈ। ਜੇਕਰ ਕੋਈ ਵਿਅਕਤੀ ਵਹੀਕਲ ਲੈ ਕੇ ਸਮਾਨ ਲੈਣ ਜਾਂਦਾ ਹੈ ਤਾਂ ਕਾਨੂੰਨੀ ਕਾਰਵਾਈ ਕਰਦਿਆਂ ਵਹੀਕਲ ਜ਼ਬਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 65 ਸਾਲ ਤੋਂ ਵਧ ਉਮਰ ਦੇ ਵਿਅਕਤੀਆਂ ਸਮੇਤ ਛੋਟੇ ਬੱਚਿਆਂ ਅਤੇ ਜਿਹੜੇ ਵਿਅਕਤੀ ਕਿਸੇ ਤਰ੍ਹਾਂ ਦੇ ਇਲਾਜ ਅਧੀਨ ਹੋਣ, ਉਨ੍ਹਾਂ ਦਾ ਘਰ ਰਹਿਣਾ ਹੀ ਯਕੀਨੀ ਬਣਾਇਆ ਜਾਵੇ।

8. ਹਰ ਦੁਕਾਨਦਾਰ ਇਹ ਯਕੀਨੀ ਬਣਾਏਗਾ ਕਿ ਦੁਕਾਨ ਦੇ ਬਾਹਰ ਚਿੱਟੇ ਰੰਗ ਦੇ ਗੋਲੇ ਬਣਾਏ ਗਏ ਹੋਣ ਤਾਂ ਕਿ ਸਮਾਜਿਕ ਦੂਰੀ ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਦੋ ਵਿਅਕਤੀਆਂ ਦਰਮਿਆਨ ਡੇਢ ਮੀਟਰ ਦਾ ਫਾਸਲਾ ਰੱਖਿਆ ਜਾਵੇ। ਦੁਕਾਨਾਂ 'ਚ ਕੰਮ ਕਰਦੇ ਵਿਅਕਤੀ ਮਾਸਕ, ਸੈਨੇਟਾਈਜ਼ਰ ਦਾ ਇਸਤੇਮਾਲ ਕਰਨ ਅਤੇ ਕੋਵਿਡ-19 ਨਿਯਮਾਂ ਦਾ ਪਾਲਣ ਵੀ ਕਰਨਗੇ।

 ਇਹ ਵੀ ਪੜ੍ਹੋ ► ਫਿਰੋਜ਼ਪੁਰ 'ਚ 4 ਹੋਰ ਕੋਰੋਨਾ ਕੇਸ ਪਾਜ਼ੇਟਿਵ ਮਿਲਣ 'ਤੇ ਅੰਕੜਾ ਪੁੱਜਿਆ 16 ਤੱਕ  ► ਪੈਟਰੋਲ ਪੰਪ ਆਪ੍ਰੇਟਰਾਂ ਲਈ ਕੋਵਿਡ-19 ਦੀ ਰੋਕਥਾਮ ਸਬੰਧੀ ਐਡਵਾਇਜ਼ਰੀ ਜਾਰੀ 

Anuradha

This news is Content Editor Anuradha