ਪੰਜਾਬ ''ਚ ਅਨੋਖ਼ੀ ਚੋਰੀ! ਰਾਤੋ-ਰਾਤ ''ਗਾਇਬ'' ਹੋਇਆ Reliance Jio ਦਾ ਟਾਵਰ

12/17/2023 6:12:14 AM

ਲੁਧਿਆਣਾ (ਰਾਮ)- ਚੋਰਾਂ ਨੇ ਜੇ. ਵੀ. ਕਾਲੋਨੀ ਪਿੰਡ ਭਾਮੀਆਂ ਖੁਰਦ ਤੋਂ ਰਿਲਾਇੰਸ ਕੰਪਨੀ ਦਾ ਜਿਓ ਦਾ ਟਾਵਰ ਚੋਰੀ ਕਰ ਲਿਆ। ਇਸ ਮਾਮਲੇ ਵਿਚ ਥਾਣਾ ਜਮਾਲਪੁਰ ਪੁਲਸ ਨੇ ਰਿਲਾਇੰਸ ਜਿਓ ਦੇ ਮੈਨੇਜਰ ਕਮਲਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ’ਤੇ ਕੇਸ ਦਰਜ ਕਰ ਲਿਆ ਹੈ। ਹਾਲ ਦੀ ਘੜੀ ਪੁਲਸ ਚੋਰਾਂ ਦਾ ਸੁਰਾਗ ਲਗਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਗਿਆਸਪੁਰਾ ਗੈਸ ਲੀਕ ਕਾਂਡ: 11 ਲੋਕਾਂ ਦੀ ਮੌਤ ਦੀ ਜਾਂਚ ਲਈ ਫਿਰ ਲੁਧਿਆਣੇ ਪਹੁੰਚੀ NGT ਦੀ ਟੀਮ

ਕਮਲਦੀਪ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਵਿਚ ਦੱਸਿਆ ਕਿ ਉਹ ਰਿਆਇੰਸ ਜਿਓ ਕੰਪਨੀ ਵਿਚ ਬਤੌਰ ਮੈਨੇਜਰ ਨੌਕਰੀ ਕਰਦਾ ਹੈ। ਉਨ੍ਹਾਂ ਦੀ ਕੰਪਨੀ ਵੱਲੋਂ ਹਰਬੰਸ ਸਿੰਘ ਦੇ ਮਕਾਨ ਜੇ. ਵੀ. ਕਾਲੋਨੀ, ਪਿੰਡ ਭਾਮੀਆਂ ਖੁਰਦ, ਲੁਧਿਆਣਾ ਵਿਚ ਟਾਵਰ ਲਾਇਆ ਗਿਆ ਸੀ। ਇਸ ਨੂੰ 6 ਨਵੰਬਰ ਦੀ ਰਾਤ ਨੂੰ ਕੋਈ ਨਾਮਾਲੂਮ ਚੋਰ ਚੋਰੀ ਕਰ ਕੇ ਲੈ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra