ਜਦੋਂ ਘਰ ਜਾਣ ਦੀ ਚਾਹਤ ''ਚ ਮਜ਼ਦੂਰ ਨੇ ਰੇਹੜੀ ਦਾ ਬਣਾ ਲਿਆ ''ਜੁਗਾੜ''...

05/11/2020 4:01:02 PM

ਖੰਨਾ (ਵਿਪਨ) : ਖੰਨਾ ਨੈਸ਼ਨਲ ਹਾਈਵੇਅ 'ਤੇ ਇਕ ਮਜ਼ਦੂਰ ਨੇ ਘਰ ਵਾਪਸ ਪਰਤਣ ਲਈ ਜੁਗਾੜੂ ਮੋਟਰਸਾਈਕਲ ਰੇਹੜੀ 'ਤੇ ਬੱਚਿਆ ਸਣੇ 15 ਲੋਕਾਂ ਨੂੰ ਬਿਠਾ ਲਿਆ ਅਤੇ ਸੋਸ਼ਲ ਡਿਸਟੈਂਸਿੰਗ ਦੀਆਂ ਰੱਜ ਕੇ ਧੱਜੀਆਂ ਉਡਾਈਆਂ। ਮਜ਼ਦੂਰ ਦੇ ਬਾਕੀ ਸਾਥੀ ਵੀ ਆਪਣੇ ਪਰਿਵਾਰ ਨੂੰ ਬਟਾਲਾ ਤੋਂ ਗਵਾਲੀਅਰ ਲਿਜਾ ਰਹੇ ਸਨ। ਜਦੋਂ ਇਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਇੱਥੇ ਭੁੱਖ ਨਾਲ ਮਰਨ ਨਾਲੋਂ ਤਾਂ ਚੰਗਾ ਹੈ ਕਿ ਉਹ ਆਪਣੇ ਪਰਿਵਾਰਾਂ 'ਚ ਜਾ ਕੇ ਹੀ ਮਰ ਜਾਣ।

ਇਨ੍ਹਾਂ ਲੋਕਾਂ ਨੇ ਦੱਸਿਆ ਕਿ ਉਹ ਪੰਜਾਬ 'ਚ 15 ਸਾਲਾਂ ਤੋਂ ਰਹਿ ਰਹੇ ਹਨ ਅਤੇ ਹੁਣ ਕੋਰੋਨਾ ਵਰਗੀ ਬਿਮਾਰੀ ਤੋਂ ਬਾਅਦ ਲਾਕ ਡਾਊਨ ਕਾਰਨ ਉਨ੍ਹਾਂ ਦਾ ਕੰਮ-ਧੰਦਾ ਬੰਦ ਹੋ ਗਿਆ ਹੈ, ਜਿਸ ਕਾਰਨ ਉਹ ਮਜਬੂਰੀ ਦੇ ਚੱਲਦਿਆਂ ਇੱਥੋਂ ਜਾ ਰਹੇ ਹਨ ਅਤੇ ਰੇਲਾਂ 'ਚ ਵੀ ਘਰ ਵਾਪਸੀ ਲਈ ਬੁਕਿੰਗ ਨਹੀਂ ਹੋ ਰਹੀ ਹੈ। ਜਦੋਂ ਇਸ ਸਬੰਧੀ ਮੋਟਰਸਾਈਕਲ ਰੇਹੜੀ 'ਤੇ ਜਾ ਰਹੇ ਮੁਕੇਸ਼ ਕੁਮਾਰ ਅਤੇ ਰਾਜੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਪੰਜਾਬ ਦੇ ਬਟਾਲਾ 'ਚ 15 ਸਾਲ ਤੋਂ ਰਹਿ ਕੇ ਗੋਲਗੱਪੇ ਦੀ ਰੇਹੜੀ ਲਗਾ ਕੇ ਕੰਮ ਰਹੇ ਹਾਂ ਅਤੇ ਅਸੀਂ ਗਵਾਲੀਅਰ ਦੇ ਰਹਿਣ ਵਾਲਾ ਹਾਂ। ਉਨ੍ਹਾਂ ਦੱਸਿਆ ਕਿ ਉਹ 4 ਦਿਨ ਪਹਿਲਾਂ ਬਟਾਲਾ ਤੋਂ ਚੱਲੇ ਸੀ ਅਤੇ ਰਸਤੇ 'ਚ ਰੁਕ-ਰੁਕ ਕੇ ਚੱਲ ਰਹੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾ ਰਹੇ ਹੋ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਘਰ 'ਚ ਵੀ ਤਾਂ ਉਹ ਸਾਰੇ ਲੋਕ ਇਕੱਠੇ ਰਹਿੰਦੇ ਸਨ।

Babita

This news is Content Editor Babita