ਮੰਗਾਂ ਪੂਰੀਆਂ ਨਾ ਕਰਨ ''ਤੇ ਪਾਵਰਕਾਮ ਦੀ ਮੈਨੇਜਮੈਂਟ ਖਿਲਾਫ ਡਟੇ ਮੁਲਾਜ਼ਮ

11/18/2017 6:52:12 AM

ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)- ਮੰਡਲ ਦਫਤਰ ਸੰਗਰੂਰ ਦੇ ਮੁਲਾਜ਼ਮਾਂ ਨੇ ਵੀ ਪਾਵਰਕਾਮ ਦੀ ਮੈਨੇਜਮੈਂਟ ਵਿਰੁੱਧ ਧਰਨਾ ਦਿੱਤਾ। ਜੁਆਇੰਟ ਫੋਰਮ ਡਵੀਜ਼ਨ ਸੰਗਰੂਰ ਦੇ ਕਨਵੀਨਰ ਸੰਤ ਸਿੰਘ ਬਡਰੁੱਖਾਂ ਦੀ ਪ੍ਰਧਾਨਗੀ 'ਚ ਲਾਏ ਗਏ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਫਲਜੀਤ ਸਿੰਘ, ਸੁਰਿੰਦਰ ਸਿੰਘ, ਗੁਰਚਰਨ ਸਿੰਘ ਅਤੇ ਯਸ਼ਪਾਲ ਸ਼ਰਮਾ ਸਰਕਲ ਆਗੂ, ਪ੍ਰਿਤਪਾਲ ਸਿੰਘ, ਨਿਸ਼ਾਨ ਸਿੰਘ, ਬਲਵਿੰਦਰ ਸਿੰਘ ਆਦਿ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਪਿਛਲੇ ਲੰਬੇ ਸਮੇਂ ਤੋਂ ਜੁਆਇੰਟ ਫੋਰਮ ਨਾਲ ਸਮਝੌਤਾ ਕਰ ਕੇ ਵਾਰ-ਵਾਰ ਮੁੱਕਰ ਰਹੀ ਹੈ। ਵਰਕਰਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਵਾਰ-ਵਾਰ ਮੰਨ ਕੇ ਲਾਗੂ ਨਹੀਂ ਕੀਤੀਆਂ ਜਾ ਰਹੀਆਂ।
ਇਸ ਧਰਨੇ ਨੂੰ ਪ੍ਰਧਾਨ ਕਰਨੈਲ ਸਿੰਘ, ਰੋਹੀ ਸਿੰਘ, ਹਰਭਜਨ ਸਿੰਘ, ਗੁਰਨਾਮ ਸਿੰਘ, ਜਗਦੇਵ ਸਿੰਘ, ਹਰਬੰਸ ਸਿੰਘ, ਰੋਹੀ ਸਿੰਘ, ਗੁਰਮੀਤ ਸਿੰਘ, ਗੁਲਜ਼ਾਰ ਸਿੰਘ, ਪ੍ਰਤਾਪ ਸਿੰਘ, ਰਜਨੀਸ਼ ਕੁਮਾਰ ਆਦਿ ਨੇ ਸੰਬੋਧਨ ਕੀਤਾ। 
ਬਰਨਾਲਾ, (ਵਿਵੇਕ ਸਿੰਧਵਾਨੀ,ਰਵੀ)— ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਸ਼ਹਿਰੀ ਬਰਨਾਲਾ ਅਤੇ ਮੰਡਲ ਦਿਹਾਤੀ ਬਰਨਾਲਾ ਨੇ ਵੀ ਧਰਨਾ ਦਿੱਤਾ। ਧਰਨੇ 'ਚ ਜਸਵੰਤ ਸਿੰਘ, ਮੋਹਨ ਸਿੰਘ, ਗੁਰਚਰਨ ਸਿੰਘ, ਰਾਮਪਾਲ ਸਿੰਘ, ਸੁਖਦੇਵ ਸਿੰਘ ਤੇ ਜੋਰਾ ਸਿੰਘ ਆਦਿ ਹਾਜ਼ਰ ਸਨ।
ਮਾਲੇਰਕੋਟਲਾ, (ਜ਼ਹੂਰ)- ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਮੰਡਲ ਦਫ਼ਤਰ ਮਾਲੇਰਕੋਟਲਾ ਦੇ ਗੇਟ 'ਤੇ ਰੈਲੀ ਕੀਤੀ ਗਈ । ਇਸ ਰੈਲੀ ਵਿਚ ਮੰਡਲ ਅਧੀਨ ਪੈਂਦੀਆਂ ਵੱਖ-ਵੱਖ ਸਬ-ਡਵੀਜ਼ਨਾਂ ਦੇ ਕਰਮਚਾਰੀਆਂ ਨੇ ਭਾਗ ਲਿਆ । ਇਹ ਰੈਲੀ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵੱਲੋਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ 'ਚ ਕੀਤੀ ਗਈ । ਰੈਲੀ ਦੌਰਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ 21 ਨਵੰਬਰ ਨੂੰ ਹੈੱਡ ਆਫ਼ਿਸ ਪਟਿਆਲਾ ਅੱਗੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ।
ਅੱਜ ਦੀ ਇਸ ਰੈਲੀ ਨੂੰ ਇੰਪਲਾਈਜ਼ ਫ਼ੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਹਰਜੀਤ ਸਿੰਘ, ਗੁਰਮੀਤ ਸਿੰਘ, ਸੰਤੋਖ ਸਿੰਘ, ਬਲਜੀਤ ਸਿੰਘ, ਕੌਰ ਸਿੰਘ ਸੋਹੀ ਸੂਬਾਈ ਆਗੂ, ਪੀ.ਐੱਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਵੱਲੋਂ ਰਾਜ ਕਮਲ ਖਾਂ, ਮਹਿੰਦਰ ਸਿੰਘ, ਕੁਲਵਿੰਦਰ ਸਿੰਘ, ਗੁਲਜ਼ਾਰ ਸਿੰਘ, ਨਿਰਮਲ ਸਿੰਘ ਹਥਨ, ਗੋਬਿੰਦ ਕਾਂਤ ਝਾਅ ਸੂਬਾਈ ਆਗੂ, ਟੀ.ਐੱਸ.ਯੂ. ਵੱਲੋਂ ਸੋਢੀ ਸਿੰਘ, ਕਰਤਾਰ ਚੰਦ ਤੇ ਮਾਨ ਬਹਾਦਰ ਆਦਿ ਨੇ ਸੰਬੋਧਨ ਕੀਤਾ।