ਗੁਰਦਾਸਪੁਰ ਨੇੜੇ ਵਾਪਰਿਆ ਸੜਕ ਹਾਦਸਾ, ਰਿਫਾਇੰਡ ਨਾਲ ਭਰਿਆ ਟੈਂਕਰ ਪਲਟਿਆ

07/22/2017 4:10:36 PM

 

ਗੁਰਦਾਸਪੁਰ(ਦੀਪਕ ਕੁਮਾਰ)—ਗੁਰਦਾਸਪੁਰ 'ਚ ਮੁਕੇਰਿਆਂ ਬਾਈਪਾਸ ਕੋਲ ਰਿਫਾਇੰਡ ਨਾਲ ਭਰਿਆ ਟੈਂਕਰ ਪਲਟਣ ਦੀ ਸੂਚਨਾ ਮਿਲੀ ਹੈ। ਟੈਂਕਰ 'ਚ ਬੈਠੇ ਦੋ ਕਲੀਨਰ ਮਾਮੂਲੀ ਜ਼ਖਮੀ ਹੋਏ ਹਨ ਜਦਕਿ ਟੈਂਕਰ ਬੁਰੀ ਹਾਦਸਗ੍ਰਸਤ ਹੋ ਗਿਆ। ਜ਼ਖਮੀਆਂ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ।
ਜਾਣਕਾਰੀ ਦਿੰਦਿਆਂ ਟੈਂਕਰ ਦੇ ਡਰਾਈਵਰ ਸੁਰਿੰਦਰ ਕੁਮਾਰ ਪੁੱਤਰ ਅਨੁਜ ਰਾਮ ਵਾਸੀ ਯੂਪੀ (ਉੱਤਰ ਪ੍ਰਦੇਸ਼) ਨੇ ਦੱਸਿਆ ਕਿ ਉਹ ਰਾਜਸਥਾਨ ਤੋਂ ਰਿਫਾਇੰਡ ਤੇਲ ਨਾਲ ਭਰੇ ਟੈਂਕਰ ਨੂੰ ਭਰ ਕੇ ਜੰਮੂ ਵੱਲ ਜਾ ਰਿਹਾ ਸੀ ਕਿ ਜਦ ਗੁਰਦਾਸਪੁਰ ਦੇ ਤਿੱਬੜੀ ਰੋਡ ਬਾਈਪਾਸ 'ਤੇ ਪਹੁੰਚਿਆਂ ਤਾਂ ਉਥੇ ਮੋੜ ਕੱਟਦੇ ਸਮੇਂ ਟੈਂਕਰ ਦਾ ਸੰਤੁਲਨ ਵਿਗੜਨ ਨਾਲ ਟੈਂਕਰ ਪਲਟ ਗਿਆ, ਜਿਸ ਕਾਰਨ ਮੇਰੇ ਨਾਲ ਬੈਠੇ ਦੋ ਕਲੀਨਰ ਬਸੰਤ ਰਾਮ ਅਤੇ ਸੁਨੀਲ ਕੁਮਾਰ ਜ਼ਖਮੀ ਹੋ ਗਏ ਜਦਕਿ ਟੈਂਕਰ ਪਲਟਣ ਨਾਲ ਰਿਫਾਇੰਡ ਤੇਲ ਸਾਰਾ ਸੜਕ 'ਤੇ ਰੂੜ ਗਿਆ। ਜਦਕਿ ਟੈਂਕਰ ਬੁਰੀ ਤਰ੍ਹਾਂ ਨਾਲ ਹਾਦਸਾਗ੍ਰਸਤ ਹੋ ਗਿਆ। ਟੈਂਕਰ ਪਲਟਣ ਨਾਲ ਲੋਕਾਂ ਨੇ ਬਰਤਨਾਂ 'ਚ ਰਿਫਾਇੰਡ ਭਰ ਕੇ ਘਰ ਲੈ ਜਾਣਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸਥਾਨਕ ਪੁਲਸ ਘਟਨਾ ਦੀ ਸੂਚਨਾ ਮਿਲਣ ਤੋਂ ਕਾਫੀ ਦੇਰ ਬਾਅਦ ਪਹੁੰਚੀ। ਜਿਸ ਤੋਂ ਬਾਅਦ ਪੁਲਸ ਨੇ ਲੋਕਾਂ ਦੀ ਭੀੜ ਨੂੰ ਟੈਂਕਰ ਦੇ ਨੇੜਿਓ ਹਟਾਇਆ। 
ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਟੈਂਕਰ ਰਾਜਸਥਾਨ ਤੋਂ ਲੋਡ ਹੋ ਕੇ ਜੰਮੂ ਜਾ ਰਿਹਾ ਸੀ। ਜਦੋਂ ਗੁਰਦਾਸਪੁਰ ਮੁਕੇਰਿਆਂ ਬਾਈਪਾਸ ਪਹੁੰਚਿਆਂ ਤਾਂ ਮੀਂਹ ਕਾਰਨ ਟੈਂਕਰ ਪਲਟ ਗਿਆ। ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।