''ਰੈਫਰੈਂਡਮ-2020'' ਐਪ ''ਤੇ ਭੜਕੇ ਕੈਪਟਨ, ਜਾਣੋ ਕੀ ਚੁੱਕਣਗੇ ਕਦਮ

11/08/2019 6:14:11 PM

ਚੰਡੀਗੜ੍ਹ : ਭਾਰਤ ਅਤੇ ਪਾਕਿਸਤਾਨ ਵਿਚਕਾਰ ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਇਕ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 'ਰੈਫਰੈਂਡਮ-2020' ਐਪ ਦਾ ਮੁੱਦਾ ਚੁੱਕਿਆ ਗਿਆ ਹੈ। ਗੂਗਲ ਦੇ ਪਲੇਅਸਟੋਰ 'ਤੇ ਖਾਲਿਸਤਾਨੀ ਸਮਰਥਕ ਐਪ 'ਰੈਫਰੈਂਡਮ-2020' ਦੇਖ ਕੇ ਕੈਪਟਨ ਭੜਕ ਗਏ ਅਤੇ ਆਪਣਾ ਇਤਰਾਜ਼ ਜ਼ਾਹਰ ਕੀਤਾ। ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਐਪ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਗਈ ਹੈ ਅਤੇ ਗੂਗਲ 'ਤੇ ਦਬਾਅ ਪਾਉਣ ਲਈ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਹੈ।

ਗੂਗਲ 'ਤੇ ਡਾਊਨਲੋਡ ਕਰਨ ਲਈ ਇਹ ਐਪ ਮੁਫਤ 'ਚ ਮੁਹੱਈਆ ਹੈ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਐਪ ਦਾ ਮਕਸਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸਿੱਖ ਕੌਮ ਨੂੰ ਵੰਡਣ ਲਈ ਆਈ. ਐੱਸ. ਆਈ. ਦੇ ਏਜੰਡੇ ਨੂੰ ਵਧਾਉਣਾ ਹੈ। ਇਸ ਲਈ ਮੁੱਖ ਮੰਤਰੀ ਨੇ ਇਸ ਐਪ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ।

Babita

This news is Content Editor Babita