ਖੇੜੀ ਗੰਡਿਆਂ : ਛੋਟੇ ਭਰਾ ਹਸਨਦੀਪ ਦੀ ਵੀ ਮਿਲੀ ਲਾਸ਼, ਪਰਿਵਾਰ ਨੇ ਕੀਤੀ ਸ਼ਨਾਖਤ

08/05/2019 10:43:01 PM

ਪਟਿਆਲਾ/ਰਾਜਪੁਰਾ (ਚਾਵਲਾ) : ਕੁਝ ਦਿਨ ਪਹਿਲਾਂ ਪਿੰਡ ਖੇੜੀ ਗੰਡਿਆਂ ਦੇ ਲਾਪਤਾ ਬੱਚਿਆਂ ਦੇ ਮਾਮਲੇ 'ਚ ਅੱਜ ਪਰਿਵਾਰ ਵਲੋਂ ਛੋਟੇ ਬੱਚੇ ਦੀ ਲਾਸ਼ ਦੀ ਵੀ ਪੁਸ਼ਟੀ ਕਰ ਲਈ ਗਈ ਹੈ। ਦੱਸ ਦਈਏ ਕਿ ਸਰਾਲਾ ਹੈੱਡ ਨਹਿਰ 'ਚੋਂ 27 ਜੁਲਾਈ ਨੂੰ ਇਕ ਲਾਸ਼ ਮਿਲੀ ਸੀ, ਜਿਸ ਦੀ ਪਰਿਵਾਰ ਵਾਲਿਆਂ ਵਲੋਂ ਅੱਜ ਪੁਸ਼ਟੀ ਕੀਤੀ ਗਈ ਹੈ ਕਿ ਇਹ ਲਾਸ਼ ਉਨ੍ਹਾਂ ਦੇ ਛੋਟੇ ਪੁੱਤਰ ਹਸਨਦੀਪ ਦੀ ਹੈ। ਸਰਾਲਾ ਹੈੱਡ ਨਹਿਰ 'ਚੋਂ ਲਾਸ਼ ਮਿਲਣ 'ਤੇ ਪੁਲਸ ਵਲੋਂ ਪਰਿਵਾਰ ਵਾਲਿਆਂ ਨੂੰ ਸ਼ਨਾਖਤ ਕਰਨ ਲਈ ਕਿਹਾ ਗਿਆ ਸੀ ਪਰ ਮਾਪਿਆਂ ਨੇ ਸਾਫ ਇਨਕਾਰ ਕਰ ਦਿੱਤਾ ਸੀ।

ਦੱਸਣਯੋਗ ਹੈ ਬੀਤੇ ਕੱਲ ਜਦੋਂ ਜਸ਼ਨਦੀਪ ਸਿੰਘ ਦੀ ਲਾਸ਼ ਬਰਾਮਦ ਕੀਤੀ ਗਈ ਸੀ ਤਾਂ ਉਦੋਂ ਬੱਚਿਆਂ ਦੇ ਮਾਪਿਆਂ ਨੇ ਕਿਹਾ ਸੀ ਕਿ ਇਹ ਲਾਸ਼ ਉਨ੍ਹਾਂ ਦੇ ਬੱਚੇ ਦੀ ਨਹੀਂ ਹੈ। ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਇਸ ਮਾਮਲੇ ਦੀ ਜਾਂਚ 'ਚ ਜੁੱਟੀ ਐੱਸ. ਪੀ. ਪਲਵਿੰਦਰ ਸਿੰਘ ਚੀਮਾ, ਡੀ. ਐੱਸ. ਪੀ. ਮਨਪ੍ਰੀਤ ਸਿੰਘ ਅਤੇ ਜਾਂਚ ਦਾ ਧੁਰਾ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸ. ਸ਼ਮਿੰਦਰ ਸਿੰਘ ਦੀ ਟੀਮ ਨੇ ਲਾਸ਼ ਕੱਢਣ ਤੋਂ ਬਾਅਦ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤਾ ਸੀ। ਕੱਲ ਮਾਪਿਆਂ ਨੇ ਲਾਸ਼ ਦੀ ਸ਼ਨਾਖਤ ਵੱਡੇ ਬੱਚੇ ਜਸ਼ਨਦੀਪ ਸਿੰਘ ਵਜੋਂ ਕੀਤੀ ਅਤੇ ਸ਼ਾਮ ਨੂੰ ਉਸ ਦਾ ਪਿੰਡ ਖੇਡੀ ਗੰਡਿਆਂ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ।

Anuradha

This news is Content Editor Anuradha