ਸ਼ਿਵ ਸੈਨਾ ਦੇ ਦਫਤਰ ''ਚੋਂ ਮਿਲਿਆ ਖਾਲਿਸਤਾਨੀ ਸਮਰਥਕਾਂ ਦਾ ਧਮਕੀ ਭਰਿਆ ਪੱਤਰ

Sunday, Jan 28, 2018 - 12:34 AM (IST)

ਸ਼ਿਵ ਸੈਨਾ ਦੇ ਦਫਤਰ ''ਚੋਂ ਮਿਲਿਆ ਖਾਲਿਸਤਾਨੀ ਸਮਰਥਕਾਂ ਦਾ ਧਮਕੀ ਭਰਿਆ ਪੱਤਰ

ਦੀਨਾਨਗਰ,   (ਕਪੂਰ)-  ਸ਼ਿਵ ਸੈਨਾ ਹਿੰਦੁਸਤਾਨ ਦੇ ਦੀਨਾਨਗਰ ਵਿਖੇ ਦਫਤਰ ਵਿਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਦਫਤਰ ਤੋਂ ਇਕ ਧਮਕੀ ਭਰਿਆ ਪੱਤਰ ਮਿਲਿਆ ਹੈ। ਸ਼ਿਵ ਸੈਨਾ ਹਿੰਦੁਸਤਾਨ ਦੇ ਜ਼ਿਲਾ ਸਕੱਤਰ ਪ੍ਰਿੰਸ ਆਨੰਦ ਨੇ ਦੱਸਿਆ ਕਿ ਸਰਕੂਲਰ ਰੋਡ 'ਤੇ ਸ਼ਿਵ ਸੈਨਾ ਹਿੰਦੁਸਤਨ ਦੇ ਦਫਤਰ ਨੂੰ ਅੱਜ 2 ਦਿਨਾਂ ਬਾਅਦ ਖੋਲ੍ਹਿਆ ਤਾਂ ਦਫਤਰ 'ਚ ਇਕ ਧਮਕੀ ਭਰਿਆ ਪੱਤਰ ਮਿਲਿਆ, ਜਿਸ ਵਿਚ ਖਾਲਿਸਤਾਨ 2020, ਖਾਲਿਸਤਾਨ ਜ਼ਿੰਦਾਬਾਦ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜ਼ਿੰਦਾਬਾਦ ਤੋਂ ਇਲਾਵਾ ਹੋਰ ਵੀ ਕਈ ਇਤਰਾਜ਼ਯੋਗ ਸ਼ਬਦ ਲਿਖੇ ਹੋਏ ਸੀ। ਇਸ ਨੂੰ ਦੇਖਦਿਆਂ ਹੀ ਉਨ੍ਹਾਂ ਤੁਰੰਤ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਪੁਲਸ ਨੂੰ ਸੂਚਿਤ ਕੀਤਾ।
ਪਿੰ੍ਰਸ ਆਨੰਦ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਕਤ ਅਨਸਰਾਂ ਵੱਲੋਂ ਨਾਲ ਲੱਗਦੀ ਗਲੀ ਦੇ ਅੰਦਰ ਦਫਤਰ ਦੀ ਖਿੜਕੀ ਤੋਂ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ, ਜਿਸ ਨਾਲ ਉਨ੍ਹਾਂ ਦੀ ਪਾਰਟੀ ਦੇ ਫਲੈਕਸ ਬੋਰਡਾਂ ਦਾ ਕੁਝ ਹਿੱਸਾ ਸੜ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਧਮਕੀ ਭਰੇ ਪੱਤਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ।


Related News