35 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਫੜ੍ਹੇ ਗਏ ਰੀਡਰ ਨੂੰ 26 ਜੁਲਾਈ ਤੱਕ ਰਿਮਾਂਡ ''ਤੇ ਭੇਜਿਆ

07/12/2016 6:27:08 PM

ਨਵਾਂਸ਼ਹਿਰ (ਤ੍ਰਿਪਾਠੀ) : ਐੱਸ. ਡੀ. ਐੱਮ. ਨਵਾਂਸ਼ਹਿਰ ਦੇ ਰੀਡਰ ਹਰਪਾਲ ਸਿੰਘ ਨੂੰ 35 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜ੍ਹਨ ਤੋਂ ਬਾਅਦ ਮੰਗਲਵਾਰ ਨੂੰ ਅਦਾਲਤ ''ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ 26 ਜੁਲਾਈ ਤੱਕ ਜੁਡੀਸ਼ੀਅਲ ਰਿਮਾਂਡ ''ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਿ ਸੋਮਵਾਰ ਨੂੰ ਵਿਜੀਲੈਂਸ ਦੀ ਟੀਮ ਨੇ ਸਰਕਾਰੀ ਅਤੇ ਸ਼ੈੱਡੋ ਗਵਾਹ ਦੀ ਹਾਜ਼ਰੀ ''ਚ ਐੱਸ. ਡੀ. ਐੱਮ.ਦਫਤਰ ਦੇ ਰੀਡਰ ਹਰਪਾਲ ਸਿੰਘ ਨੂੰ 1-1 ਹਜ਼ਾਰ ਰੁਪਏ ਦੇ 35 ਨੋਟਾਂ ਦੇ ਨਾਲ ਉਸ ਸਮੇਂ ਰੰਗੇ ਹੱਥੀ ਗ੍ਰਿਫਤਾਰ ਕੀਤਾ, ਜਦੋਂ ਉਹ ਜ਼ਿਲਾ ਜਲੰਧਰ ਦੇ ਥਾਣਾ ਗੋਰਾਇਆ ਅਧੀਨ ਪੈਂਦੇ ਪਿੰਡ ਕਾਹਲਾ ਢੇਸੀਆਂ ਦੇ ਸੁਖਨਿੰਦਰ ਸਿੰਘ ਤੋਂ ਵਿਰਾਸਤੀ ਇੰਤਕਾਲ ਦੇ ਲਈ ਉੱਕਤ ਰਾਸ਼ੀ ਹਾਸਲ ਕੀਤੀ ਸੀ।
ਡੀ. ਐੱਸ. ਪੀ. ਨੇ ਜਗਦੀਸ਼ ਸਿੰਘ ਜੰਜੂਆ, ਇੰਸਪੈਕਟਰ ਦਲਵੀਰ ਸਿੰਘ ਅਤੇ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਹੀ ਦੋਸ਼ੀ ਦੇ ਘਰ ''ਤੇ ਰੇਡ ਕੀਤੀ ਗਈ ਸੀ ਪਰ ਉਥੇ ਕੋਈ ਵੀ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ ਹੈ। ਇਸ ਮੌਕੇ ''ਤੇ ਵਿਜੀਲੈਂਸ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Babita Marhas

This news is News Editor Babita Marhas