ਅੱਜ ਖੁਲ੍ਹੇਗਾ ਸਬਰੀਮਾਲਾ ਮੰਦਰ ਦਾ ਅਯੱਪਾ ਮੰਦਰ (ਪੜ੍ਹੋ 5 ਨਵੰਬਰ ਦੀਆਂ ਖਾਸ ਖਬਰਾਂ)

11/05/2018 6:45:45 PM

ਜਲੰਧਰ (ਵੈਬ ਡੈਸਕ)—ਕੇਰਲ ਦੇ ਸਬਰੀਮਾਲਾ ਮੰਦਰ 'ਚ ਸਥਿਤ ਅਯੱਪਾ ਮੰਦਰ ਸੋਮਵਾਰ ਨੂੰ ਖੁਲ੍ਹ ਜਾਵੇਗਾ। ਸਵੇਰ ਸਮੇਂ ਮੰਦਰ 'ਚ ਪੂਜਾ ਹੋਵੇਗੀ। ਇਸ ਦੌਰਾਨ ਸ਼ਰਧਾਲੂਆਂ ਦੀ ਕਾਫੀ ਭੀੜ ਹੋਵੇਗੀ। ਪੁਲਸ ਵਲੋਂ ਪਾਂਬਾ ਆਧਾਰ ਕੈਂਪ ਤੋਂ ਮੰਦਰ ਵੱਲ ਆਉਣ ਵਾਲੇ ਰਸਤੇ ਅਤੇ ਮੰਦਰ ਦੇ ਵਹਿੜੇ ਦੇ ਨੇੜਲੇ ਇਲਾਕੇ 'ਚ ਕਿਸੇ ਨੂੰ ਵੀ ਜਾਣ ਦੀ ਇਜ਼ਾਜਦ ਨਹੀਂ ਹੋਵੇਗੀ। 
ਆਮ ਲੋਕਾਂ ਲਈ ਖੁੱਲੇਗਾ ਸਿਗਨੇਚਰ ਬ੍ਰਿਜ
ਕਰੀਬ 8 ਸਾਲਾ 'ਚ ਬਣ ਕੇ ਤਿਆਰ ਹੋਇਆ ਦਿੱਲੀ ਦਾ ਸਿਗਨੇਚਰ ਬ੍ਰਿਜ ਸੋਮਵਾਰ ਤੋਂ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਹ ਬ੍ਰਿਜ 1518 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ ਹੈ। ਜਿਸ ਦਾ ਉਦਘਾਟਨ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ। 

ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਲਈ ਲਖਨਊ ਪੁੱਜੇਗੀ
ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਲਈ ਸੋਮਵਾਰ ਨੂੰ ਲਖਨਊ ਪਹੁੰਚੇਗੀ। ਦੋਹਾਂ ਟੀਮਾਂ ਵਿਚਕਾਰ 6 ਨਵੰਬਰ ਨੂੰ ਟੀ-20 ਕ੍ਰਿਕਟ ਮੈਚ ਖੇਡੀਆ ਜਾਣਾ ਹੈ।

ਸ਼ਿਵਰਾਜ ਭਰਨਗੇ ਨਾਮਜਦਗੀ ਪੱਤਰ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਭਾਜਪਾ ਦੇ ਵਿਧਾਨ ਸਭਾ ਸ਼ਿਵਰਾਜ ਸਿੰਘ ਚੌਹਾਨ ਸੋਮਵਾਰ ਨੂੰ ਆਪਣਾ ਨਾਮਜਦਗੀ ਪੱਤਰ ਦਾਖਲ ਕਰਨਗੇ। ਪਾਰਟੀ ਨੇ ਸ਼ਿਵਰਾਜ ਨੂੰ ਸੀਹੋਰ ਜ਼ਿਲੇ ਦੇ ਬੁਧਨੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਹੈ। 

ਯੋਗੀ ਕਰਨਗੇ ਸਭ ਤੋਂ ਵੱਡੇ ਸੋਲਰ ਪਲਾਂਟ ਦੀ ਘੁੰਢ ਚੁੱਕਾਈ
ਯੂ. ਪੀ. ਦੇ ਮੁੱਖ ਮੰਤਰੀ ਸੋਮਵਾਰ ਨੂੰ ਗੋਰਖਪੁਰ ਜਨਪਦ ਦੇ ਸਭ ਤੋਂ ਵੱਡੇ ਸੋਲਰ ਪਲਾਂਟ ਦੀ ਘੁੰਢ ਚੁੱਕਾਈ ਸੋਮਵਾਰ ਨੂੰ ਕਰਨਗੇ। ਬਰਦਗਵਾ ਸਥਿਤ ਵੀ. ਐੱਨ. ਡਾਇਰਸ ਉਦਯੋਗ 'ਚ ਲਗਾਇਆ ਗਿਆ ਇਹ ਸੋਲਰ ਪਲਾਂਟ 1230 ਕਿਲੋਵਾਟ ਦੀ ਸਮਰਥਾ ਵਾਲਾ ਹੈ। 

ਜੰਮੂ ਕਸ਼ਮੀਰ ਸਕੱਤਰੇਤ 'ਚ ਹੋਵੇਗਾ ਕੰਮਕਾਜ ਸ਼ੁਰੂ
ਜੰਮੂ ਕਸ਼ਮੀਰ ਸਰਕਾਰ ਦਾ ਸਿਵਲ ਸਕੱਤਰੇਤ ਸੋਮਵਾਰ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਦੇ ਲਈ ਸਭ ਤੋਂ ਜ਼ਰੂਰੀ ਸੁਰੱਖਿਆ ਇੰਤਜ਼ਾਮ ਪੂਰੇ ਕਰ ਲਏ ਹਨ। ਸੂਬੇ ਦੀ ਗਰਮ ਰੁੱਤ ਦੀ ਰਾਜਧਾਨੀ ਸ਼੍ਰੀਨਗਰ 'ਚ ਛੇ ਮਹਿਨੇ ਕੰਮ ਕਰਨ ਤੋਂ ਬਾਅਦ ਇਹ ਸਿਵਲ ਸਕੱਤਰੇਤ, ਰਾਜਭਵਨ ਅਤੇ ਹੋਰ ਸਰਕਾਰੀ ਦਫਤਰ 'ਦਰਬਾਰ ਮੂਵ' ਦੇ ਲਈ ਬੰਦ ਕਰ ਦਿੱਤੇ ਗਏ ਹਨ। 

ਆਯੂਰਵੇਦ ਦਿਵਸ
5 ਨਵੰਬਰ ਨੂੰ ਧਨਵੰਤਰੀ ਜਯੰਤੀ ਦੇ ਮੌਕੇ 'ਤੇ ਦੇਸ਼ ਭਰ 'ਚ ਆਯੁਰਵੇਦ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਆਯੂਸ਼ ਮੰਤਰਾਲਾ ਤੇ ਨੀਤੀ ਕਮੀਸ਼ਨ ਦੇ ਨਾਲ ਮਿਲਕਰ 5 ਨਵੰਬਰ ਨੂੰ ਨਵੀਂ ਦਿੱਲੀ 'ਚ ਇਕ ਸੈਮੀਨਾਰ ਕਰਵਾ ਰਿਹਾ ਹੈ। 

ਕਿਸਾਨ ਜਥੇਬੰਦੀਆਂ ਦਾ ਚੱਕਾ ਜਾਮ 
ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਸਾਰੇ ਪੰਜਾਬ ਵਿਚ 5 ਨਵੰਬਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਚੱਕਾ ਜਾਮ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ ਇਸ ਲਈ ਸੰਘਰਸ਼ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਜਿਸ ਕਾਰਨ ਉਹ ਮਜਬੂਰੀ ਵੱਸ ਚੱਕ ਜਾਮ ਵਰਗਾ ਐਕਸ਼ਨ ਕਰਨ ਜਾ ਰਹੇ ਹਨ। 

ਅਧਿਆਪਕਾਂ ਦੇ ਮਾਮਲੇ 'ਚ ਕ੍ਰਿਸ਼ਨ ਕੁਮਰਾ ਸੌਂਪਣਗੇ ਰਿਪੋਰਟ
ਫਾਜ਼ਿਲਕਾ ਦੇ ਇਕ ਸਕੂਲ ਦੇ ਪਖਾਨੇ 'ਚ ਸੈਨੇਟਰੀ ਪੈਡ ਮਿਲਣ ਉੁਪਰੰਤ ਕਥਿਤ ਤੌਰ 'ਤੇ ਲੜਕੀਆਂ ਦੀ ਤਲਾਸ਼ੀ ਲੈਣ ਦੇ ਮਾਮਲੇ 'ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਪਣੀ ਮੁਕੰਮਲ ਜਾਂਚ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਸਕਦੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਿੱਖਿਆ ਸੱਕਤਰ ਨੂੰ ਸਾਰੇ ਮਾਮਲੇ ਦੀ ਜਾਂਚ ਕਰਕੇ ਇਸ ਦੀ ਰਿਪੋਰਟ ਸੋਮਵਾਰ ਤਕ ਸੌਂਪਣ ਦੇ ਹੁਕਮ ਦਿੱਤੇ ਸਨ।