ਮੋਦੀ-ਸ਼ਾਹ ਖਿਲਾਫ ਚੋਣ ਜ਼ਾਬਤਾ ਉਲੰਘਣ ਮਾਮਲੇ ''ਤੇ ਸੁਣਵਾਈ ਅੱਜ (ਪੜ੍ਹੋ 8 ਮਈ ਦੀਆਂ ਖਾਸ ਖਬਰਾਂ)

05/08/2019 2:26:31 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਖਿਲਾਫ ਚੋਣ ਜ਼ਾਬਤਾ ਉਲੰਘਣ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਤੋਂ ਸੀ.ਐੱਮ. ਮੋਦੀ ਤੇ ਬੀਜੇਪੀ ਪ੍ਰਧਾਨ ਸ਼ਾਹ ਨੂੰ ਕਲੀਨ ਚਿੱਟ ਦੇਣ ਵਾਲੇ ਚੋਣ ਕਮਿਸ਼ਨ ਦੇ ਆਦੇਸ਼ ਨੂੰ ਕਾਪੀ ਜਮਾ ਕਰਵਾਉਣ ਨੂੰ ਕਿਹਾ ਸੀ।

NRC ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
ਅਸਮ 'ਚ ਨਾਗਰਿਕ ਰਜਿਸਟਰ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਚੋਣ ਦੇ ਬਾਵਜੂਦ ਐੱਨ.ਆਰ.ਸੀ. ਲਈ ਸੁਰੱਖਿਆ ਬਲ ਜਾਂ ਸਟਾਫ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ। ਸੁਪਰੀਮ ਕੋਰਟ ਨੇ ਐੱਨ.ਆਰ.ਸੀ. ਦਾ ਕੰਮ ਪਿਛਲੇ ਸਾਲ 31 ਜੁਲਾਈ ਤਕ ਪੂਰਾ ਕਰਨ ਦਾ ਆਦੇਸ਼ ਦਿੱਤਾ ਹੋਇਆ ਸੀ।

ਰਾਮਲੀਲਾ ਮੈਦਾਨ 'ਚ ਪੀ.ਐੱਮ. ਮੋਦੀ ਕਰਨਗੇ ਮੈਗਾ ਰੈਲੀ
ਪ੍ਰਧਾਨ ਮੰਤਰੀ ਮੋਦੀ 8 ਮਈ ਨੂੰ ਇਤਿਹਾਸਕ ਰਾਮਲੀਲਾ ਮੈਦਾਨ 'ਚ ਮੈਗਾ ਰੈਲੀ ਕਰਨਗੇ। ਜਿਸ ਬੀ.ਜੇ.ਪੀ. ਵਿਜੈ ਸੰਕਲਪ ਰੈਲੀ ਦਾ ਨਾਂ ਦੇ ਰਹੀ ਹੈ। ਰੈਲੀ ਨੂੰ ਸਫਲ ਬਣਾਉਣ ਲਈ ਦਿੱਲੀ ਬੀਜੇਪੀ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਬੀਜੇਪੀ ਦੇ ਨੇਤਾ ਦਾਅਵਾ ਕਰ ਰਹੇ ਹਨ ਕਿ ਰੈਲੀ 'ਚ ਦੋ ਢਾਈ ਲੱਖ ਲੋਕ ਇਕੱਠੇ ਹੋਣਗੇ।

ਸੀ.ਐਮ. ਯੋਗੀ ਵਾਰਾਣਸੀ 'ਚ ਕਰਨਗੇ ਰੈਲੀ
ਵਾਰਾਣਸੀ ਸੰਸਦੀ ਸੀਟ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ ਤੋਂ ਬਾਅਦ ਪਹਿਲੀ ਚੋਣ ਰੈਲੀ ਯੂ.ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਹੋਵੇਗੀ। ਬੀਜੇਪੀ ਦੇ ਸਟਾਰ ਪ੍ਰਚਾਰਕ ਯੋਗੀ ਅੱਜ ਸ਼ਾਮ ਸ਼ਹਿਰ ਤੋਂ ਦੂਰ ਸੇਵਾਪੁਰੀ ਇਲਾਕੇ ਦੇ ਬਡੌਰਾ ਬਾਜ਼ਾਰ 'ਚ ਜਨ ਸਭਾ ਕਰਨਗੇ। ਦੋ ਦਿਨਾਂ ਦੌਰੇ 'ਚ ਉਹ ਕਈ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ।

ਕੰਪਿਊਟਰ ਬਾਬਾ ਭੋਪਾਲ 'ਚ ਕਰਨਗੇ ਰੋਡ ਸ਼ੋਅ
ਕੰਪਿਊਟਰ ਬਾਬਾ ਅੱਜ ਹਜ਼ਾਰਾਂ ਸਾਧੂਆਂ ਨਾਲ ਦਿਗਵਿਜੇ ਸਿੰਘ ਦੇ ਸਮਰਥਨ 'ਚ ਪ੍ਰਚਾਰ ਲਈ ਭੋਪਾਲ 'ਚ ਰੋਡ ਸ਼ੋਅ ਕਰਨਗੇ। ਕੰਪਿਊਟਰ ਬਾਬਾ ਸੱਤ ਹਜ਼ਾਰ ਸੰਤਾਂ ਨਾਲ ਰਾਜਧਾਨੀ ਭੋਪਾਲ 'ਚ ਡੇਰਾ ਲਗਾ ਰਹੇ ਹਨ। ਉਨ੍ਹਾਂ ਦੇ ਰੋਡ ਸ਼ੋਅ 'ਤੇ ਚੋਣ ਕਮਿਸ਼ਨ ਦੀ ਨਜ਼ਰ ਰਹੇਗੀ।

ਤੇਜ ਬਹਾਦਰ ਚੋਣ ਲੜੇਗਾ ਜਾਂ ਨਹੀਂ ਫੈਸਲਾ ਅੱਜ
ਸੁਰਪਰੀਮ ਕੋਰਟ ਅੱਜ ਸਾਬਕਾ ਬੀ.ਐੱਸ.ਐੱਫ. ਜਵਾਨ ਤੇਜ ਬਹਾਦਰ ਯਾਦਵ ਦੀ ਪਟੀਸ਼ਨ 'ਤੇ ਸੁਣਵਾਈ ਕਰੇਗਾ। ਤੇਜ ਬਹਾਦਰ ਨੇ ਵਾਰਾਣਸੀ ਲੋਕ ਸਭਾ ਚੋਣ ਖੇਤਰ ਤੋਂ ਆਪਣੀ ਨਾਮਜ਼ਦਗੀ ਰੱਦ ਕਰਨ 'ਤੇ ਫੈਸਲੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ। 

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਦਿੱਲੀ ਕੈਪੀਟਲਸ ਬਨਾਮ ਸਨਰਾਈਜ਼ਰਜ਼ ਹੈਦਰਾਬਾਦ (ਆਈ. ਪੀ. ਐੱਲ. ਸੀਜ਼ਨ-12)
ਟੈਨਿਸ : ਏ. ਟੀ. ਪੀ. 1000 ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ-2019
ਕ੍ਰਿਕਟ : ਮਹਿਲਾ ਟੀ-20 ਚੈਲੰਜਰ-2019
ਕ੍ਰਿਕਟ : ਇੰਗਲੈਂਡ ਬਨਾਮ ਪਾਕਿਸਤਾਨ (ਵਨ ਡੇ)

Inder Prajapati

This news is Content Editor Inder Prajapati