ਅੱਜ ਜਾਰੀ ਹੋਵੇਗਾ NEET 2019 ਪ੍ਰੀਖਿਆ ਦਾ ਨਤੀਜਾ (ਪੜ੍ਹੋ 5 ਜੂਨ ਦੀਆਂ ਖਾਸ ਖਬਰਾਂ)

06/05/2019 2:16:54 AM

ਨਵੀਂ ਦਿੱਲੀ— NEET ਰਿਜ਼ਲਟ 2019 ਨੀਟ ਦੇ ਉਮੀਦਵਾਰਾਂ ਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੀਟ 2019 ਦਾ ਰਿਜ਼ਲਟ ਅੱਜ ਭਾਵ 5 ਜੂਨ ਨੂੰ ਅਧਿਕਾਰਕ ਵੈੱਬਸਾਈਟ ntaneet.nic.in 'ਤੇ ਐਲਾਨ ਕਰੇਗਾ। ਇਸ ਵਾਰ 15 ਲੱਖ ਤੋਂ ਜ਼ਿਆਦਾ ਸਟੂਡੈਂਟਸ ਨੇ ਨੀਟ ਦੀ ਪ੍ਰੀਖਿਆ ਦਿੱਤੀ ਸੀ ਇਹ ਸਾਰੇ ਹੁਣ ਬੇਸਬਰੀ ਨਾਲ ਰਿਜ਼ਲਟ ਦਾ ਇੰਤਜ਼ਾਰ ਕਰ ਰਹੇ ਹਨ।

ਅੱਜ ਦੇਸ਼ਭਰ 'ਚ ਮਨਾਇਆ ਜਾਵੇਗਾ ਈਦ-ਉਲ-ਫਿਤਰ
ਦੇਸ਼ਭਰ 'ਚ 5 ਜੂਨ ਬੁੱਧਵਾਰ ਨੂੰ ਈਦ ਮਨਾਈ ਜਾਵੇਗੀ। ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਈਅਦ ਅਹਿਮਦ ਬੁਖਾਰੀ ਨੇ ਐਲਾਨ ਕੀਤਾ ਹੈ ਕਿ ਅੱਜ ਮੰਗਲਵਾਰ ਦੀ ਸ਼ਾਮ ਈਦ ਦਾ ਚੰਦ ਨਜ਼ਰ ਆ ਗਿਆ ਹੈ। ਲੋਕਾਂ ਨੂੰ ਈਦ ਦੇ ਚੰਦ ਦਾ ਕਾਫੀ ਉਤਸੁਕਤਾ ਨਾਲ ਇੰਤਜ਼ਾਰ ਸੀ।

5 ਜੂਨ ਵਾਤਾਵਰਣ ਦਿਵਸ
5 ਜੂਨ ਨੂੰ ਪੂਰੇ ਵਿਸ਼ਵ 'ਚ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਨੇ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਸੀ ਜੋ ਕੁਦਰਤ ਨੂੰ ਸਮਰਪਿਤ ਦੁਨੀਆ ਭਰ 'ਚ ਸਭ ਤੋਂ ਵੱਡਾ ਉਤਸਵ ਹੈ। ਵਾਤਾਵਰਣ ਤੇ ਜੀਵਨ ਦਾ ਅਟੁੱਟ ਸਬੰਧ ਹੈ, ਇਸੇ ਕਾਰਨ ਮਨੁੱਖ ਨੂੰ ਜ਼ਿੰਦਗੀ ਜ਼ਿਉਣ ਦੀ ਸੁਵਿਧਾ ਪ੍ਰਾਪਤ ਹੁੰਦੀ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਟੈਨਿਸ : ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ-2019
ਕ੍ਰਿਕਟ : ਭਾਰਤ ਬਨਾਮ ਦੱਖਣੀ ਅਫਰੀਕਾ (ਵਿਸ਼ਵ ਕੱਪ-2019)
ਕ੍ਰਿਕਟ : ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ (ਵਿਸ਼ਵ ਕੱਪ-2019)

Inder Prajapati

This news is Content Editor Inder Prajapati