ਮੋਦੀ ਕਰਨਗੇ ਸੁਭਾਸ਼ ਚੰਦਰ ਬੋਸ ਮਿਊਜ਼ੀਅਮ ਦਾ ਉਦਾਘਟਨ (ਪੜ੍ਹੋ 23 ਜਨਵਰੀ ਦੀਆਂ ਖਾਸ ਖਬਰਾਂ)

01/23/2019 2:26:18 AM

ਨਵੀਂ ਦਿੱਲੀ/ਜਲੰਧਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਇਥੇ ਲਾਲ ਕਿਲੇ 'ਚ ਸੁਭਾਸ਼ ਚੰਦਰ ਬੋਸ ਮਿਊਜ਼ੀਅਮ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦਫਤਰ ਮੁਤਾਬਕ ਮੋਦੀ ਨੇਤਾਜੀ ਸੁਭਾਸ਼ ਚੰਦਰ ਬੋਸ ਤੇ ਆਜ਼ਾਦ ਹਿੰਦ ਫੌਜ 'ਤੇ ਆਧਾਰਿਤ ਮਿਊਜ਼ੀਅਮ ਦਾ ਉਦਘਾਟਨ ਕਰਨ ਦੇ ਨਾਲ ਇਸ 'ਚ ਸੰਭਾਲ ਦੇ ਰੱਖੀਆਂ ਵਸਤੁਆਂ ਵੀ ਦੇਖਣਗੇ। ਇਹ ਮਿਊਜ਼ੀਅਮ 'ਚ ਨੇਤਾਜੀ ਦੀ ਜ਼ਿੰਦਗੀ ਤੇ ਆਜ਼ਾਦ ਹਿੰਦ ਫੌਜ ਦੇ ਇਤਿਹਾਸ ਨੂੰ ਦਰਸ਼ਾਉਂਦਾ ਹੈ।

ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਅੱਜ
ਆਪਣੇ ਮੂਲ ਵਿਚਾਰਾਂ ਦੇ ਚੱਲਦੇ ਖੂਨ ਦੇ ਬਦਲੇ ਆਜ਼ਾਦੀ ਦੇਣ ਦਾ ਵਾਅਦਾ ਕਰਨ ਵਾਲੇ ਸੁਭਾਸ਼ ਚੰਦਰ ਬੋਸ ਦਾ ਨਾਂ ਭਾਰਤੀ ਸੁਤੰਤਰਤਾ ਸੰਗ੍ਰਾਮ ਦੇ ਇਤਿਹਾਸ 'ਚ ਸੁਨਿਹਰੇ ਅਖਰਾਂ 'ਚ ਲਿਖਿਆ ਹੈ। 23 ਜਨਵਰੀ 1987 ਨੂੰ ਓਡੀਸ਼ਾ ਦੇ ਕਟਕ 'ਚ ਸੰਪਨ ਬੰਗਲਾ ਪਰਿਵਾਰ 'ਚ ਜੰਮੇ ਸੁਭਾਸ਼ ਆਪਣੇ ਦੇਸ਼ ਲਈ ਹਰ ਹਾਲ 'ਚ ਆਜ਼ਾਦੀ ਚਾਹੁੰਦੇ ਸਨ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਦੇਸ਼ ਦੇ ਨਾਂ ਕਰ ਦਿੱਤਾ ਤੇ ਆਖਰੀ ਸਾਹ ਤਕ ਦੇਸ਼ ਦੀ ਆਜ਼ਾਦੀ ਲਈ ਲੜਕੇ ਰਹੇ।

ਆਂਧਰਾ ਪ੍ਰਦੇਸ਼ ਦੇ ਸੀ.ਐੱਮ. ਲਖਨਊ ਦੌਰੇ 'ਤੇ
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਤੇਲਗੁ ਦੇਸ਼ਮ ਪਾਰਟੀ ਦੇ ਪ੍ਰਮੁੱਖ ਚੰਦਰਬਾਬੂ ਨਾਇਡੂ ਅੱਜ ਲਖਨਊ ਦੌਰੇ 'ਤੇ ਹੋਣਗੇ। ਉਹ ਸਵੇਰੇ 10 ਵਜੇ ਰਾਜਧਾਨੀ ਲਖਨਊ ਪਹੁੰਚਣਗੇ। ਨਾਇਡੂ ਆਂਧਰਾ ਪ੍ਰਦੇਸ਼ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਚੌਧਰੀ ਚਰਣ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚਣਗੇ। ਮੰਨਿਆ ਜਾ ਰਿਹਾ ਹੈ ਕਿ ਆਪਣੇ ਲਖਨਊ ਦੌਰੇ 'ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨਾਇਡੂ ਸਮਾਜਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕਰ ਸਕਦੇ ਹਨ।

ਕਿਸਾਨਾਂ ਨੂੰ ਮਿਲਣਗੇ ਅੱਜ ਕਰਜ਼ਾ ਮੁਆਫੀ ਸਰਟੀਫਿਕੇਟ
ਬਠਿੰਡਾ ਦੇ ਪਿੰਡ ਮਹਿਰਾਜ 'ਚ ਅੱਜ ਕਿਸਾਨ ਕਰਜ਼ਾ ਮੁਆਫੀ ਸਮਾਗਮ ਹੋਵੇਗਾ। ਇਸ ਸਮਾਗਮ 'ਚ 20 ਤੋਂ 25 ਹਜ਼ਾਰ ਵਿਅਕਤੀ ਸ਼ਿਰਕਤ ਕਰਨਗੇ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।

500 ਕਰੋੜ ਦੇ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਕੇਂਦਰੀ ਮੰਤਰੀ ਗਡਕਰੀ
ਯਮੁਨਾ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਕੇਂਦਰ ਤੇ ਸੂਬਾ ਸਰਕਾਰ ਦੀ ਮਹੱਤਵਪੂਰਨ ਗੰਗੇ ਪ੍ਰੋਜੈਕਟ ਦੇ ਤਹਿਤ ਮਥੁਰਾ-ਵ੍ਰਿੰਦਾਵਨ 'ਚ ਕਰੀਬ 500 ਕਰੋੜ ਰੁਪਏ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੇਂਦਰੀ ਜਲ ਸਰੋਤ, ਨਦੀ ਵਿਕਾਸ, ਗੰਗਾ ਸੁਰੱਖਿਆ ਤੇ ਜਹਾਜ਼ਰਾਨੀ ਮੰਤਰੀ ਨਿਤਿਨ ਗਡਕਰੀ ਅੱਜ ਅਕਸ਼ੇ ਪਾਤਰ 'ਚ ਆਯੋਜਿਤ ਸਮਾਗਮ 'ਚ ਕਰਨਗੇ।

ਕਾਂਗਰਸ ਪ੍ਰਧਾਨ ਰਾਹੁਲ ਅਮੇਠੀ ਦੌਰੇ 'ਤੇ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਦੋ ਦਿਨਾਂ ਲਈ ਆਪਣੇ ਸੰਸਦੀ ਖੇਤਰ ਅਮੇਠੀ ਆ ਰਹੇ ਹਨ। ਉਥੇ ਹੀ ਯੂ.ਪੀ.ਏ. ਪ੍ਰਧਾਨ ਸੋਨੀਆ ਗਾਂਧੀ ਵੀ ਕਾਫੀ ਸਮੇਂ ਤੋਂ ਬਾਅਦ ਆਪਣੇ ਸੰਸਦੀ ਖੇਤਰ ਰਾਏਬਰੇਲੀ ਪਹੁੰਚ ਰਹੇ ਹਨ। ਦੋਵੇਂ ਅੱਜ ਖਾਸ ਜਹਾਜ਼ ਰਾਹੀਂ ਫੁਰਸਤਗੰਜ ਏਅਰਪੋਰਟ ਪਹੁੰਚਣਗੇ। ਇਥੋਂ ਸੋਨੀਆ ਗਾਂਧੀ ਰਾਏਬਰੇਲੀ ਰਵਾਨਾ ਹੋ ਜਾਣਗੀ। ਰਾਹੁਲ ਸਭ ਤੋਂ ਪਹਿਲਾਂ ਨਹਿਰ ਕੋਠੀ ਸਥਿਤ ਸ਼ਹੀਦ ਯਾਦਗਾਰੀ ਸਥਾਨ ਪਹੁੰਚਣਗੇ ਤੇ ਫੁੱਲ ਭੇਟ ਕਰਨਗੇ ਤੇ ਬਾਅਦ 'ਚ ਉਹ ਲੀਲਾ ਲਾਨ 'ਚ ਤਿਲੋਈ ਵਿਧਾਨ ਸਭਾ ਦੇ ਗ੍ਰਾਮ ਪ੍ਰਧਾਨਾਂ ਨਾਲ ਬੈਠਕ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਨਿਊਜ਼ੀਲੈਂਡ (ਪਹਿਲਾ ਵਨ ਡੇ)
ਕੁਸ਼ਤੀ : ਪ੍ਰੋ ਰੈਸਲਿੰਗ ਲੀਗ-2019
ਕ੍ਰਿਕਟ : ਬਿੱਗ ਬੈਸ਼ ਲੀਗ-2018/19

Inder Prajapati

This news is Content Editor Inder Prajapati