ਲੋਕ ਸਭਾ ਚੋਣ 2019 : ਤੀਜੇ ਪੜਾਅ ਦੀ ਵੋਟਿੰਗ ਅੱਜ (ਪੜ੍ਹੋ 23 ਅਪ੍ਰੈਲ ਦੀਆਂ ਖਾਸ ਖਬਰਾਂ)

04/23/2019 1:34:38 AM

ਨਵੀਂ ਦਿੱਲੀ— ਲੋਕ ਸਭਾ ਚੋਣ ਦੇ ਤੀਜੇ ਪੜਾਅ 'ਚ ਮੰਗਲਵਾਰ ਨੂੰ 15 ਸੂਬਿਆਂ ਦੀ 117 ਸੀਟਾਂ 'ਤੇ ਵੋਟਿੰਗ ਹੋਵੇਗੀ। ਤੀਜੇ ਪੜਾਅ ਦੀ 117 ਸੀਚਾਂ 'ਚੋਂ ਬੀਜੇਪੀ ਦਾ ਟੀਚਾ ਆਪਣੀ 62 ਸੀਟਾਂ ਨੂੰ ਬਚਾਉਣ ਦੀ ਹੋਵੇਗੀ। ਪਾਰਟੀ ਨੇ 2014 'ਚ ਇਨ੍ਹਾਂ ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਉਥੇ ਹੀ ਵਿਰੋਧੀ ਦਲ ਬੀਜੇਪੀ ਤੋਂ ਇਹ ਸੀਟਾਂ ਖੋਹਣਾ ਚਾਹੁੰਣਗੇ। ਇਹ ਪੜਾਅ ਬੀਜੇਪੀ ਤੇ ਕਾਂਗਰਸ ਲਈ ਕਾਫੀ ਅਹਿਮ ਹੈ।

ਅਮਿਤ ਸ਼ਾਹ ਮੱਧ ਪ੍ਰਦੇਸ਼ ਦੌਰੇ 'ਤੇ
ਭਾਜਪਾ ਪ੍ਰਧਾਨ ਅਮਿਤ ਸ਼ਾਹ ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੌਰੇ 'ਤੇ ਰਹਿਣਗੇ ਜਿਥੇ ਉਹ ਖੁਜਰਾਹੋ, ਮੱਧ ਪ੍ਰਦੇਸ਼ 'ਚ ਵਿਸ਼ਾਲ ਜਨਸਭਾ ਨੂੰ ਸੰਬੋਧਿਤ ਕਰਨਗੇ।

ਰਾਹੁਲ ਗਾਂਧੀ ਰਹਿਣਗੇ ਰਾਜਸਥਾਨ ਦੌਰੇ 'ਤੇ
ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਹੁਣ ਸਟਾਰ ਪ੍ਰਚਾਰਕਾਂ ਦੀਆਂ ਰੈਲੀਆਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਬਲਪੁਰ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਸ਼ਨੀਵਾਰ ਨੂੰ ਆਮ ਸਭਾ ਨੂੰ ਸੰਬੋਧਿਤ ਕਰਨਗੇ। ਰਾਹੁਲ ਗਾਂਧੀ ਦੀ ਆਮ ਸਭਾ ਜਬਲਪੁਰ ਦੀ ਸਿਹੋਰਾ ਵਿਧਾਨ ਸਭਾ ਖੇਤਰ 'ਚ ਆਯੋਜਿਤ ਕੀਤੀ ਜਾਵੇਗੀ। ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਇਕੱਠਾ ਕਰਨ ਦੀ ਦਾਅਵਾ ਕੀਤਾ ਜਾ ਰਿਹਾ ਹੈ।

ਪੀ.ਐੱਮ. ਮੋਦੀ ਅੱਜ ਅਹਿਮਦਾਬਾਦ 'ਚ ਕਰਨਗੇ ਵੋਟ
ਪੀ.ਐੱਮ. ਮੋਦੀ ਮੰਗਲਵਾਰ ਸਵੇਰੇ ਸਭ ਤੋਂ ਪਹਿਲਾਂ ਅਹਿਮਦਾਬਾਦ 'ਚ ਵੋਟ ਕਰਨਗੇ। ਇਸ ਤੋਂ ਬਾਅਦ ਉਹ ਓਡੀਸ਼ਾ ਤੇ ਪੱਛਮੀ ਬੰਗਾਲ ਦੇ ਦੌਰੇ 'ਤੇ ਜਾਣਗੇ, ਜਿਥੇ ਉਹ ਵਿਸ਼ਾਲ ਜਨਸਭਾ ਨੂੰ ਸੰਬੋਧਿਤ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਚੇਨਈ ਸੁਪਰ ਕਿੰਗਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ (ਆਈ. ਪੀ .ਐੱਲ. ਸੀਜ਼ਨ-12)
ਬਾਸਕਟਬਾਲ : ਐੱਨ. ਬੀ. ਏ. ਪਲੇਅ ਆਫ ਬਾਸਕਟਬਾਲ ਲੀਗ
ਟੈਨਿਸ : ਏ. ਟੀ. ਪੀ. 500 ਬਾਰਸੀਲੋਨਾ ਓਪਨ ਟੈਨਿਸ ਟੂਰਨਾਮੈਂਟ
ਫੁੱਟਬਾਲ : ਲਾ ਲਿਗਾ ਫੁੱਟਬਾਲ ਟੂਰਨਾਮੈਂਟ-2018/19

Inder Prajapati

This news is Content Editor Inder Prajapati