ਬੈਂਕ ਅਧਿਕਾਰੀਆਂ ਦੀ ਦੇਸ਼ ਵਿਆਪੀ ਹੜਤਾਲ ਅੱਜ (ਪੜ੍ਹੋ 22 ਅਕਤੂਬਰ ਦੀਆਂ ਖਾਸ ਖਬਰਾਂ)

10/22/2019 2:12:47 AM

ਨਵੀਂ ਦਿੱਲੀ — ਜਨਤਕ ਖੇਤਰ ਦੇ ਬੈਂਕਾਂ ਦੀ ਸ਼ਮੂਲੀਅਤ ਅਤੇ ਜਮਾਂ ਰਾਸ਼ੀ 'ਤੇ ਵਿਆਜ਼ ਦਰ ਘਟਣ ਦੇ ਵਿਰੋਧ 'ਚ ਕੁਝ ਕਰਮਚਾਰੀ ਯੂਨੀਅਨਾਂ ਨੇ ਅੱਜ ਦੇਸ਼ ਵਿਆਪੀ ਹੜਤਾਲ ਦਾ ਸੱਦਾ ਕੀਤਾ ਹੈ। ਇਸ ਨਾਲ ਬੈਂਕਾਂ 'ਚ ਕੰਮਕਾਰਜ ਪ੍ਰਭਾਵਿਤ ਹੋ ਸਕਦਾ ਹੈ। ਭਾਰਤੀ ਸਟੇਟ ਬੈਂਕ ਸਣੇ ਜ਼ਿਆਦਾਤਰ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਇਸ ਸਬੰਧ 'ਚ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ। ਜਨਤਕ ਖੇਤਰ ਦੇ ਕਈ ਬੈਂਕਾਂ ਦੀ ਸ਼ਮੂਲੀਅਤ ਅਤੇ ਜਮਾਂ ਰਾਸ਼ੀ 'ਤੇ ਦਰਾਂ 'ਚ ਗਿਰਾਵਟ ਦੇ ਵਿਰੋਧ 'ਚ ਯੂਨੀਅਨਾਂ ਨੇ ਇਕ ਦਿਨ ਦੀ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ।

ਚਿਦਾਂਬਰਮ ਦੀ ਜ਼ਮਾਨਤ 'ਤੇ ਅੱਜ ਆ ਸਕਦੈ ਫੈਸਲਾ
ਆਈ.ਐੱਨ.ਐੱਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਜ਼ਮਾਨਤ ਨਹੀਂ ਦੇਣ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਉਨ੍ਹਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਫੈਸਲਾ ਸੁਣਾ ਸਕਦਾ ਹੈ। ਚਿਦਾਂਬਰਮ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸੀ.ਬੀ.ਆਈ. ਨੇ 21 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ।

ਦੋ ਦਿਨਾਂ ਦੌਰੇ 'ਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ
ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਵਾਡਰਾ ਅੱਜ ਦੋ ਦਿਨਾਂ ਦੇ ਰਾਏਬਰੇਲੀ ਦੌਰੇ 'ਤੇ ਜਾਣਗੀ। ਉਹ ਇਥੇ ਪ੍ਰਦੇਸ਼ ਕਾਰਜਕਾਰੀ ਲਈ ਆਯੋਜਿਤ ਦਫਤਰ ਦਾ ਉਦਘਾਟਨ ਕਰਨਗੀ। ਪਾਰਟੀ ਨੂੰ ਯੂ.ਪੀ. 'ਚ ਸੰਜੀਵਨੀ ਦੇਣ 'ਚ ਲੱਗੀ ਪ੍ਰਿਅੰਕਾ ਦਫਤਰ 'ਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਨੂੰ ਕੇਂਦਰ ਅਤੇ ਪ੍ਰਦੇਸ਼ ਸਰਕਾਰ ਦੀਆਂ ਅਸਫਲਤਾਵਾਂ ਖਿਲਾਫ ਆਪਣੀ ਮਾਂ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਤੋਂ ਬਿਗੁਲ ਵਜਾਉਣ ਦਾ ਐਲਾਨ ਕਰਨਗੀ।

ਅੱਜ ਆਪਣੇ ਜੱਦੀ ਪਿੰਡ ਪਹੁੰਚਣਗੇ ਅਭਿਜੀਤ ਬੈਨਰਜੀ
ਨੋਬੇਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਸਨਮਾਨ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਆਪਣੀ 83 ਸਾਲਾ ਮਾਂ ਨੂੰ ਮਿਲਣ ਅੱਜ ਆਪਣੇ ਜੱਦੀ ਘਰ ਜਾਣਗੇ। ਬੈਨਰਜੀ ਦੋ ਦਿਨ ਤਕ ਸ਼ਹਿਰ 'ਚ ਰਹਿਣਗੇ ਅਤੇ ਉਨ੍ਹਾਂ ਦੀ ਮਾਂ ਨਿਰਮਲਾ ਬੈਨਰਜੀ ਆਪਣੇ ਬੇਟੇ ਦੇ ਸਵਾਗਤ ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹਨ। ਉਹ ਉਸ ਕਮਰੇ ਨੂੰ ਖੁਦ ਤਿਆਰ ਕਰ ਰਹੀ ਹਨ ਜਿਥੇ ਉਨ੍ਹਾਂ ਦਾ ਬੇਟਾ ਰਹੇਗਾ। ਬੈਨਰਜੀ ਇਸ ਸਮੇਂ ਦਿੱਲੀ 'ਚ ਹਨ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਦੱਖਣੀ ਅਫਰੀਕਾ (ਤੀਜਾ ਟੈਸਟ, ਚੌਥਾ ਦਿਨ)
ਫੁੱਟਬਾਲ : ਇੰਡੀਅਨ ਸੁਪਰ ਲੀਗ ਫੁੱਟਬਾਲ ਟੂਰਨਾਮੈਂਟ-2019/20
ਫੁੱਟਬਾਲ : ਯੂ. ਈ. ਐੱਫ. ਏ. ਚੈਂਪੀਅਨਸ ਲੀਗ-2019/20

Inder Prajapati

This news is Content Editor Inder Prajapati