ਇਸਰੋ ਅੱਜ ਲਾਂਚ ਕੀਤੀ ਰੀਸੈਟ-2ਬੀ ਸੈਟੇਲਾਈਟ (ਪੜ੍ਹੋ 22 ਮਈ ਦੀਆਂ ਖਾਸ ਖਬਰਾਂ)

05/22/2019 7:50:20 AM

ਨਵੀਂ ਦਿੱਲੀ (ਵੈਬ ਡੈਸਕ)— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵਲੋਂ ਬੁੱਧਵਾਰ ਸਵੇਰੇ 5.30 ਵਜੇ ਆਰ. ਆਈ. ਐੱਸ. ਏ. ਟੀ.-2ਬੀ ਨੂੰ ਦਾਗਿਆ ਜਾਵੇਗਾ। ਇਸ ਸਬੰਧੀ ਉਲਟੀ ਗਿਣਤੀ ਮੰਗਲਵਾਰ ਤੜਕੇ 4.30 ਵਜੇ ਸ਼ੁਰੂ ਹੋ ਗਈ ਸੀ। ਇਸਰੋ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਦਾਗੇ ਜਾਣ ਤੋਂ 15 ਮਿੰਟ ਬਾਅਦ 300 ਕਿਲੋ ਵਾਲੇ ਆਰ. ਆਈ. ਐੱਸ. ਏ. ਟੀ. ਨੂੰ ਭੂਮੱਧ ਰੇਖਾ ਤੋਂ 37 ਡਿਗਰੀ ਦੇ ਝੁਕਾਅ ਨਾਲ 555 ਕਿਲੋਮੀਟਰ ਦੇ ਗ੍ਰਹਿ ਪੰਧ 'ਚ ਸਥਾਪਤ ਕਰ ਦਿੱਤਾ ਜਾਵੇਗਾ। ਹਰੇਕ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਤੀਸ਼ ਧਵਨ ਪੁਲਾੜ ਕੇਂਦਰ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਹੈ।

ਰਾਹੁਲ ਗਾਂਧੀ ਅੱਜ ਕਰਨਗੇ ਐਮਰਜੰਸੀ ਬੈਠਕ
ਲੋਕ ਸਭਾ ਚੋਣ ਤੋਂ ਬਾਅਦ ਵੋਟਾਂ ਦੀ ਗਿਣਤੀ 23 ਮਈ ਨੂੰ ਹੋਣੀ ਹੈ ਪਰ ਇਸ ਤੋਂ ਪਹਿਲਾਂ ਅੱਜ ਭਾਵ 22 ਮਈ ਨੂੰ ਕਾਂਗਰਸ ਪਾਰਟੀ ਦਿੱਲੀ 'ਚ ਇਕ ਐਮਰਜੰਸੀ ਬੈਠਕ ਕਰਨ ਜਾ ਰਹੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ਭਰ 'ਚ ਪਾਰਟੀ ਨੂੰ ਮਿਲਣ ਵਾਲੀਆਂ ਸੀਟਾਂ ਤੇ ਸਰਕਾਰ ਬਣਾਉਣ ਦੀ ਕਵਾਇਦ ਦੀ ਸਮੀਖਿਆ ਕਰਨਗੇ।

ਸੁਸ਼ਮਾ ਸਵਰਾਜ ਦੇ ਕਿਰਗਿਸਤਾਨ ਦੌਰੇ ਦਾ ਅੱਜ ਦੂਜਾ ਦਿਨ
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੋ ਦਿਨਾਂ ਕਿਰਗਿਸਤਾਨ ਦੌਰੇ 'ਤੇ ਪਹੁੰਚੀ ਹਨ ਅਤੇ ਅੱਜ ਉਨ੍ਹਾਂ ਦਾ ਇਥੇ ਦੂਜਾ ਦਿਨ ਹੈ। ਸੁਸ਼ਮਾ ਸਵਰਾਜ ਇਥੇ ਸੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਦੋ ਦਿਨਾਂ ਬੈਠਕ 'ਚ ਹਿੱਸਾ ਲੈਣ ਲਈ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਪਹੁੰਚੀ ਹਨ। ਅੱਜ ਹੋਣ ਵਾਲੀ ਬੈਠਕ 'ਚ ਅੱਤਵਾਦ, ਰੱਖਿਆ, ਵਪਾਰ, ਸਿਹਤ ਅਤੇ ਨਿਰਮਾਣ ਸਣੇ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ।

ਖੇਡ 
ਅੱਜ ਹੋਣ ਵਾਲੇ ਮੁਕਾਬਲੇ

ਬੈਡਮਿੰਟਨ : ਬੀ. ਡਬਲਯੂ. ਐੱਫ. ਸੁਦੀਰਮਨ ਕੱਪ-2019
ਕ੍ਰਿਕਟ : ਟੀ-20 ਮੁੰਬਈ ਲੀਗ-2019
ਕ੍ਰਿਕਟ : ਸੌਰਾਸ਼ਟਰ ਪ੍ਰੀਮੀਅਰ ਲੀਗ-2019

Inder Prajapati

This news is Content Editor Inder Prajapati