ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਵੋਟਿੰਗ ਅੱਜ (ਪੜ੍ਹੋ 21 ਅਕਤੂਬਰ ਦੀਆਂ ਖਾਸ ਖਬਰਾਂ)

10/21/2019 2:13:37 AM

ਨਵੀਂ ਦਿੱਲੀ — ਪੰਜਾਬ ਦੀਆਂ ਚਾਰ ਸੀਟਾਂ ਫਗਵਾੜਾ, ਦਾਖਾ, ਮੁਕੇਰੀਆਂ ਅਤੇ ਜਲਾਲਾਬਾਦ 'ਤੇ ਉਪ ਚੋਣਾਂ ਲਈ ਵੋਟਿੰਗ ਅੱਜ ਹੋਵੇਗੀ ਜਿਸ 'ਚ 33 ਉਮੀਦਵਾਰ ਖੜ੍ਹੇ ਹਨ ਅਤੇ 7 ਲੱਖ 60 ਹਜ਼ਾਰ ਤੋਂ ਜ਼ਿਆਦਾ ਵੋਟਰਾਂ ਨੇ ਵੋਟ ਪਾਉਣਾ ਹੈ। ਪ੍ਰਦੇਸ਼ ਚੋਣ ਕਮਿਸ਼ਨ ਸੂਤਰਾਂ ਮੁਤਾਬਕ ਵੋਟਿੰਗ ਦੀ ਤਿਆਰੀ ਪੂਰੀ ਕਰ ਲਈ ਗਈ ਹੈ।

ਹਰਿਆਣਾ-ਮਹਾਰਾਸ਼ਟਰ ਵਿਧਾਨ ਸਭਾ ਚੋਣ ਅੱਜ
ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣ ਲਈ ਵੋਟਿੰਗ ਅੱਜ ਹੋਵੇਗੀ। ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੋਵੇਂ ਹੀ ਸੂਬੇ 'ਚ ਸੱਤਾ ਬਰਕਰਾਰ ਰੱਖਣ ਲਈ ਕੋਸ਼ਿਸ਼ ਕਰ ਰਹੀਆਂ ਹਨ ਜਦਕਿ ਵਿਰੋਧੀ ਦਲ ਸੱਤਾ ਵਿਰੋਧੀ ਲਹਿਰ ਦਾ ਲਾਭ ਚੁੱਕਦੇ ਹੋਏ ਇਸ ਨੂੰ ਆਪਣੇ ਪੱਖ 'ਚ ਕਰਨ ਦੀ ਕੋਸ਼ਿਸ਼ 'ਚ ਹਨ। ਇਸ ਦੇ ਨਾਲ ਹੀ ਦੇਸ਼ ਦੇ 18 ਸੂਬਿਆਂ ਦੀ 51 ਵਿਧਾਨ ਸਭਾ ਸੀਟਾਂ ਅਤੇ ਦੋ ਲੋਕ ਸਭਾ ਸੀਟਾਂ ਲਈ ਵੀ ਉਪ ਚੋਣਾਂ ਹੋਣੀਆਂ ਹਨ।

ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਜਾਣਗੇ ਲੱਦਾਖ
ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਲੇਹ ਲੱਦਾਖ ਦੌਰੇ 'ਤੇ ਜਾਣਗੇ। ਰਾਜਨਾਥ ਸਿੰਘ ਪੂਰਬੀ ਲੱਦਾਖ 'ਚ ਇਕ ਪੁਲ ਦਾ ਊਦਘਾਟਨ ਕਰਨਗੇ, ਜੋ ਚੀਨ ਨਾਲ ਲੱਗਦੀ ਸਰਹੱਦ 'ਤੇ ਪਹੁੰਚਣ 'ਚ ਟਰੈਵਲ ਟਾਇਮ ਘੱਟ ਕਰੇਗਾ। ਇਸ ਤੋਂ ਇਲਾਵਾ ਵਾਪਸੀ 'ਚ ਰਾਜਨਾਥ ਸਿੰਘ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਲਾਈਨ 'ਤੇ ਸੁਰੱਖਿਆ ਦੀ ਸਮੀਖਿਆ ਕਰਨਗੇ। ਇਸ ਦੌਰਾਨ ਉਨ੍ਹਾਂ ਨਾਲ ਤਿੰਨੇ ਫੌਜਾਂ ਦੇ ਮੁਖੀ ਵੀ ਮੌਜੂਦ ਰਹਿਣਗੇ।

ਹਰਿਆਣਾ ਦੀ 90 ਵਿਧਾਨ ਸਭਾ ਸੀਟਾਂ ਲਈ ਚੋਣ ਅੱਜ
ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਅੱਜ ਹੋਣ ਵਾਲੇ ਚੋਣ ਲਈ ਤਿਆਰੀ ਪੂਰੀ ਕਰ ਲਈ ਗਈ ਹੈ। ਸੂਬੇ ਦੇ ਚੋਣ ਕਮਿਸ਼ਨ ਦਫਤਰ ਸੂਤਰ ਮੁਤਾਬਕ ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗੀ। ਚੋਣ ਮੈਦਾਨ 'ਚ ਕੁਲ 1168 ਉਮੀਦਵਾਰ ਹਨ।

ਉੱਤਰ ਪ੍ਰਦੇਸ਼ ਦੀ 11 ਵਿਧਾਨ ਸਭਾ ਸੀਟਾਂ 'ਤੇ ਉਪ ਚੋਣ ਅੱਜ
ਉੱਤਰ ਪ੍ਰਦੇਸ਼ ਦੀ 11 ਵਿਧਾਨ ਸਭਾ ਸੀਟਾਂ ਦੇ ਉਪ ਚੋਣ ਲਈ ਸੁਰੱਖਿਆ ਵਿਵਸਥਾ ਵਿਚਾਲੇ ਅੱਜ ਵੋਟਿੰਗ ਹੋਵੇਗੀ। ਸੂਬਾ ਚੋਣ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਖਤਮ ਹੋਵੇਗੀ ਹਾਲਾਂਕਿ ਨਿਰਥਾਰਤ ਸਮੇਂ ਤੋਂ ਬਾਅਦ ਲਾਈਨ 'ਚ ਲੱਗੇ ਲੋਕਾਂ ਨੂੰ ਵੋਟ ਪਾਉਣ ਦਿੱਤਾ ਜਾਵੇਗਾ।

ਬਿਹਾਰ 'ਚ ਇਕ ਲੋਕ ਸਭਾ ਅਤੇ ਪੰਜ ਵਿਧਾਨ ਸਭਾ ਸੀਟਾਂ 'ਤੇ ਚੋਣ ਅੱਜ
ਬਿਹਾਰ 'ਚ ਲੋਕ ਸਭਾ ਦੀ ਇਕ ਸੀਟ ਅਤੇ ਵਿਧਾਨ ਸਭਾ ਦੀਆਂ ਪੰਜ ਸੀਟਾਂ 'ਤੇ ਉਪ ਚੋਣ ਲਈ ਅੱਜ ਵੋਟਿੰਗ ਹੋਵੇਗੀ ਅਤੇ ਉਪ ਚੋਣ ਨੂੰ ਅਗਲੇ ਸਾਲ ਹੋਣ ਵਾਲੇ ਵਿਧਾਨ ਸਭਾ ਚੋਣ ਦੇ 'ਸੈਮੀਫਾਇਨਲ' ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਲੋਕ ਸਭਾ ਦੀ ਸਮਸਤੀਪੁਰ ਅਤੇ ਕਿਸ਼ਨਗੰਜ, ਸਿਮਰੀ ਬਖਤਿਆਰਪੁਰ, ਦਰੌਂਦਾ, ਨਾਥਨਗਰ ਅਤੇ ਬੇਲਹਰ ਵਿਧਾਨ ਸਭਾ ਸੀਟਾਂ ਲਈ ਸ਼ਨੀਵਾਰ ਨੂੰ ਚੋਣ ਪ੍ਰਚਾਰ ਰੁੱਕ ਗਿਆ ਸੀ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਦੱਖਣੀ ਅਫਰੀਕਾ (ਤੀਜਾ ਟੈਸਟ, ਤੀਜਾ ਦਿਨ)
ਕ੍ਰਿਕਟ : ਹਾਂਗਕਾਂਗ ਬਨਾਮ ਯੂ. ਏ. ਈ. (ਟੀ-20 ਵਿਸ਼ਵ ਕੱਪ ਕੁਆਲੀਫਾਇਰ)
ਫੁੱਟਬਾਲ : ਇੰਡੀਅਨ ਸੁਪਰ ਲੀਗ ਫੁੱਟਬਾਲ ਟੂਰਨਾਮੈਂਟ-2019/20

Inder Prajapati

This news is Content Editor Inder Prajapati