ਅੱਜ ਥਾਈਲੈਂਡ ਦੇ ਤਿੰਨ ਦਿਨਾਂ ਦੌਰੇ ''ਤੇ ਜਾਣਗੇ ਪੀ.ਐੱਮ. ਮੋਦੀ (ਪੜ੍ਹੋ 2 ਨਵੰਬਰ ਦੀਆਂ ਖਾਸ ਖਬਰਾਂ)

11/02/2019 1:39:36 AM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ-ਆਸਿਆਨ ਸਮਾਗਮ ਅਤੇ ਖੇਤਰੀ ਵਿਆਪਕ ਆਰਥਿਕ ਹਿੱਸੇਦਾਰੀ ਸਮਾਗਮ 'ਚ ਹਿੱਸਾ ਲੈਣ ਲਈ ਤਿੰਨ ਦਿਨੀਂ ਯਾਤਰਾ 'ਤੇ ਸ਼ਨੀਵਾਰ ਨੂੰ ਇਥੇ ਪਹੁੰਤਣ ਵਾਲੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਇਸ ਯਾਤਰਾ 'ਚ ਵਿਸ਼ੇਸ਼ ਜ਼ੋਰ ਆਸਿਆਨ ਦੇਸ਼ਾਂ ਨਾਲ ਭਾਰਤ ਦੇ ਵਪਾਰ ਅਤੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਬਣਾਉਣਾ, ਆਰ.ਸੀ.ਈ.ਪੀ. ਸਮਝੌਤੇ ਨੂੰ ਪੂਰਨ ਰੂਪ ਦੇਣਾ ਹੋਵੇਗਾ।

ਦਿੱਲੀ 'ਚ ਅੱਜ ਬੰਦ ਰਹਿਣਗੇ ਸਰਕਾਰੀ ਦਫਤਰ
ਦਿੱਲੀ ਸਰਕਾਰ ਨੇ ਛਠ ਪੂਜਾ ਮੌਕੇ ਸਾਰੇ ਸਰਕਾਰੀ ਦਫਤਰਾਂ 'ਚ ਅੱਜ ਛੁੱਟੀ ਦਾ ਐਲਾਨ ਕੀਤਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਖੇਤਰ ਦੀ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਸੂਚਨਾ 'ਚ ਕਿਹਾ ਗਿਆ ਹੈ ਕਿ ਦਿੱਲੀ ਦੇ ਉਪ ਰਾਜਪਾਲ ਨੂੰ ਛਠ ਪੂਜਾ ਮੌਕੇ ਦਿੱਲੀ ਸਰਕਾਰ ਦੇ ਅਧੀਨ ਸਾਰੇ ਦਫਤਰਾਂ 'ਚ ਛੁੱਟੀ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਮੁੱਖ ਤੌਰ 'ਤੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦਾ ਤਿਉਹਾਰ ਛਠ ਹੁਣ ਦੇਸ਼ ਦੇ ਕਰੀਬ ਹਰ ਹਿੱਸੇ 'ਚ ਮਨਾਇਆ ਜਾਂਦਾ ਹੈ।

ਆਈ.ਆਈ.ਟੀ. ਦਾ ਗੋਲਡਨ ਜੁਬਲੀ ਦੀਕਸ਼ਾਂਤ ਸਮਾਗਮ ਅੱਜ
ਭਾਰਤੀ ਤਕਨੀਕੀ ਸੰਸਥਾਨ ਦਿੱਲੀ ਦਾ 50ਵਾਂ ਗੋਲਡਨ ਜੁਬਲੀ ਦੀਕਸ਼ਾਂਤ ਸਮਾਗਮ ਅੱਜ ਇਥੇ ਆਯੋਜਿਤ ਕੀਤਾ ਜਾਵੇਗਾ। ਜਿਸ 'ਚ 1217 ਪੋਸਟ ਗਰੈਜੂਏਟ ਅਤੇ 825 ਗਰੈਜੂਏਟ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਜਾਣਗੀਆਂ। ਇਸ 'ਚ ਰਾਸ਼ਟਰਪਤੀ ਦਾ ਸੋਨ ਤਮਗਾ, ਕੰਪਿਊਟਰ ਸਾਇੰਸ ਦੀ ਕਾਚਾਮ ਪ੍ਰਾਨੀਥ ਅਤੇ ਨਿਰਦੇਸ਼ਕ ਦਾ ਸੋਨ ਤਮਗਾ ਅਹੁਦਾ ਮੱਲਿਕਾ ਸਿੰਘ, ਬਾਇਓਮੈਡੀਕਲ ਇੰਜੀਨੀਅਰਿੰਗ ਅਤੇ ਬਾਇਓਟੈਕਨਾਲੋਜੀ ਅਤੇ ਡਾਂ. ਸ਼ੰਕਰ ਦਯਾਲ ਸ਼ਰਮਾ ਸੋਨ ਤਮਗਾ ਹਿਮਾਕਸ਼ੀ ਬਾਰਸੀਵਾਲ, ਐਮਟੈਕ, ਕੈਮਿਕਲ ਇੰਜੀਨੀਅਰਿੰਗ ਨੂੰ ਦਿੱਤਾ ਜਾਵੇਗਾ।

ਅੱਜ ਸੂਰਜ ਨੂੰ ਅਰਘ ਨਾਲ ਮਨਾਇਆ ਜਾਵੇਗਾ ਛੱਠ
ਲੋਕ ਆਸਥਾ ਦਾ ਮਹਾਤਿਉਹਾਰ ਛੱਠ ਦਾ ਚਾਰ ਦਿਨਾਂ ਰਸਮ ਵੀਰਵਾਰ ਨੂੰ ਨਹਾਉਣ-ਖਾਣ ਦੇ ਨਾਲ ਸ਼ੁਰੂ ਹੋ ਗਿਆ ਹੈ। ਵਰਤ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਖਰਨਾ ਦੀ ਪੂਜਾ ਹੋਈ। ਖਰਨਾ ਲਈ ਵਰਤ ਰੱਖੀ ਔਰਤਾਂ ਨੇ ਸਵੇਰ ਤੋਂ ਬਿਨਾਂ ਪਾਣੀ ਪੀਤੇ ਵਰਤ ਰੱਖਿਆ ਅਤੇ ਰਾਤ ਨੂੰ ਕੜਕ ਦੇ ਆਟੇ ਦੀ ਰੋਟੀ, ਗੁੜ-ਚਾਵਲ ਅਤੇ ਦੁੱਧ ਨਾਲ ਬਣੀ ਖੀਰ ਨਾਲ ਫਲ-ਫੁੱਲ, ਮਿਠਾਈ ਤੋਂ ਪੂਜਾ ਕੀਤਾ। ਪੂਜਾ ਤੋਂ ਬਾਅਦ ਉਨ੍ਹਾਂ ਨੇ ਪ੍ਰਸਾਦ ਖਾਦਾ। ਇਸ ਦੇ ਨਾਲ ਹੀ 36 ਘੰਟੇ ਦਾ ਬਿਨਾਂ ਪਾਣੀ ਦਾ ਵਰਤ ਸ਼ੁਰੂ ਹੋ ਗਿਆ। ਅੱਜ ਭਗਵਾਨ ਸੂਰਜ ਨੂੰ ਸ਼ਾਮ ਦੇ ਸਮੇਂ ਅਰਘ ਦਿੱਤਾ ਜਾਵੇਗਾ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਦੇਵਧਰ ਟਰਾਫੀ ਕ੍ਰਿਕਟ ਟੂਰਨਾਮੈਂਟ-2019
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ.  ਵਰਲਡ ਟੂਰ-2019
ਹਾਕੀ : ਭਾਰਤ ਬਨਾਮ ਰੂਸ (ਓਲੰਪਿਕ ਕੁਆਲੀਫਾਇਰ)

Inder Prajapati

This news is Content Editor Inder Prajapati