ਕਾਂਗਰਸ ਅੱਜ ਜਾਰੀ ਕਰੇਗੀ ਚੋਣ ਮੈਨੀਫੈਸਟੋ (ਪੜ੍ਹੋ 2 ਅਪ੍ਰੈਲ ਦੀਆਂ ਖਾਸ ਖਬਰਾਂ)

04/02/2019 2:15:45 AM

ਨਵੀਂ ਦਿੱਲੀ— ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੌਜੂਦਗੀ 'ਚ ਆਪਣੀ ਚੋਣ ਮੈਨੀਫੈਸਟੋ ਜਾਰੀ ਕਰਨਗੇ। ਇਸ ਲਈ 24 ਅਕਬਰ ਰੋਡ 'ਤੇ ਸਥਿਤ ਪਾਰਟੀ ਮੁੱਖ ਦਫਤਰ 'ਚ ਸਵੇਰੇ ਸਾਢੇ 11 ਵਜੇ ਇਕ ਵੱਡਾ ਆਯੋਜਨ ਕੀਤਾ ਜਾ ਰਿਹਾ ਹੈ।

ਮਾਇਆਵਤੀ ਓਡੀਸ਼ਾ ਤੋਂ ਕਰਣਗੀ ਚੋਣ ਸਭਾਵਾਂ ਦੀ ਸ਼ੁਰੂਆਤ
ਬਸਪਾ ਸੁਪਰੀਮੋ ਮਾਇਆਵਤੀ ਅੱਜ ਤੋਂ ਦੇਸ਼ ਵਿਆਪੀ ਚੋਣਾਂ ਨਾਲ ਸਬੰਧਿਤ ਦੌਰੇ ਸ਼ੁਰੂ ਕਰਣਗੀ। 17 ਮਈ ਤਕ ਉਹ ਕੀਤੇ ਨਾ ਕੀਤੇ ਚੋਣ ਜਨਸਭਾ ਨੂੰ ਸੰਬੋਧਿਤ ਕਰਣਗੀ। ਉੱਤਰ ਪ੍ਰਦੇਸ਼ 'ਚ 7 ਅਪ੍ਰੈਲ ਨੂੰ ਮਾਇਆਵਤੀ ਤੇ ਸਪਾ ਮੁਖੀ ਅਖਿਲੇਸ਼ ਯਾਦਵ ਦੇਵਬੰਦ ਨਾਲ ਸੰਯੁਕਤ ਰੂਪ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ।

ਤਾਮਿਲਨਾਡੂ ਦੌਰੇ 'ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ
ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਤਾਮਿਲਨਾਡੂ ਤੇ ਕਰਨਾਟਕ ਦੌਰੇ 'ਤੇ ਜਾਣਗੇ। ਉਹ ਤਾਮਿਲਨਾਡੂ 'ਚ ਤਿੰਨ ਤਾਂ ਕਰਨਾਟਕ 'ਚ ਇਕ ਜਨਸਭਾ ਨੂੰ ਸੰਬੋਧਿਤ ਕਰਨਗੇ। ਸ਼ਾਹ ਦੁਪਹਿਰ 1 ਵਜੇ ਸੰਕਰਾਪੇਰੀ 'ਚ, ਦੁਪਹਿਰ ਤਿੰਨ ਵਜੇ ਲੀਨਾ ਵੇੱਲਾਕੂ, ਸ਼ਾਮ 6 ਵਦੇ ਸ਼ਿਵਨੰਦਾ ਕਾਲੌਨੀ ਅਤੇ ਰਾਤ 8 ਵਜੇ ਬਾਨਾਸ਼ੰਕਰੀ 'ਚ ਜਨਸਭਾਵਾਂ ਨੂੰ ਸੰਬੋਧਿਤ ਕਰਨਗੇ।


ਨਿਤਿਸ਼ ਕੁਮਾਰ ਦਾ ਚੋਣ ਦੌਰਾ ਅੱਜ ਤੋਂ
ਸੀ.ਐੱਮ. ਤੇ ਜੇਡੀਯੂ ਦੇ ਰਾਸ਼ਟਰੀ ਪ੍ਰਧਾਨ ਨਿਤਿਸ਼ ਕੁਮਾਰ 2 ਅਪ੍ਰੈਲ ਤੋਂ ਬਿਹਾਰ 'ਚ ਚੋਣ ਦੌਰੇ ਦੀ ਸ਼ੁਰੂਆਤ ਕਰਨਗੇ। ਇਸ ਦੇ ਨਾਲ ਹੀ ਨਿਤਿਸ਼ ਦੇ ਚੋਣ ਪ੍ਰਚਾਰ ਪ੍ਰੋਗਰਾਮ ਦੀ ਵੀ ਸ਼ੁਰੂਆਤ ਹੋ ਜਾਵੇਗੀ। ਸੀ.ਐੱਮ. ਨਿਤਿਸ਼ ਕੁਮਾਰ ਇਥੇ 2 ਅਪ੍ਰੈਲ ਨੂੰ ਗਯਾ 'ਚ ਹੋਣਗੇ ਅਤੇ 3 ਅਪ੍ਰੈਲ ਨੂੰ ਉਹ ਬਿਹਾਰ ਦੇ ਹੀ ਪੂਰਣੀਆ, ਬਾਂਕਾ ਤੇ ਨਵਾਦਾ 'ਚ ਚੋਣ ਸਭਾ ਨੂੰ ਸੰਬੋਧਿਤ ਕਰਨਗੇ।

ਅੱਜ ਬੰਦ ਹੋ ਜਾਵੇਗਾ Google+
ਗੂਗਲ ਆਪਣੀ ਸੋਸ਼ਲ ਨੈੱਟਵਰਕ ਸਰਵਿਸ Google+  ਨੂੰ 2 ਅਪ੍ਰੈਲ ਨੂੰ ਯਾਨੀ ਅੱਜ ਤੋਂ ਬੰਦ ਕਰਨ ਜਾ ਰਹੀ ਹੈ। ਕੰਪਨੀ ਨੇ ਯੂਜ਼ਰਜ਼ ਦੇ ਡਾਟਾ ਨੂੰ ਗੂਗਲ+ ਪਲੇਟਫਰਾਮ ਤੋਂ ਡਿਲੀਟ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਗੂਗਲ ਨੇ ਜਨਵਰੀ 'ਚ ਯੂਜ਼ਰਜ਼ ਨੂੰ ਅਲਰਟ ਕਰਦੇ ਹੋਏ ਦੱਸਿਆ ਸੀ ਕਿ ਉਹ ਆਪਣੀ ਸੋਸ਼ਲ ਨੈੱਟਵਰਕਿੰਗ ਸਾਈਟ Google+ ਨੂੰ ਜਲਦੀ ਬੰਦ ਕਰਨ ਜਾ ਰਹੀ ਹੈ, ਅਜਿਹੇ 'ਚ ਯੂਜ਼ਰਜ਼ ਨੂੰ ਡਾਟਾ ਦਾ ਬੈਕਅਪ ਲੈਣ ਲਈ ਕਿਹਾ ਸੀ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਰਾਜਸਥਾਨ ਰਾਇਲਜ਼ ਬਨਾਮ ਰਾਇਲ ਚੈਲੰਜਰਜ਼ ਬੈਂਗਲੁਰੂ (ਆਈ. ਪੀ. ਐੱਲ-12)
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਫੁੱਟਬਾਲ : ਲਾ ਲਿਗਾ ਫੁੱਟਬਾਲ ਟੂਰਨਾਮੈਂਟ-2018/19
ਫੁੱਟਬਾਲ : ਹੀਰੋ ਸੁਪਰ ਕੱਪ-2019 ਫੁੱਟਬਾਲ ਟੂਰਨਾਮੈਂਟ

Inder Prajapati

This news is Content Editor Inder Prajapati