ਲੋਕ ਸਭਾ ਲਈ ਆਖਰੀ ਗੇੜ ਦੀ ਪੋਲਿੰਗ ਅੱਜ (ਪੜ੍ਹੋ 19 ਮਈ ਦੀਆਂ ਖਾਸ ਖਬਰਾਂ)

05/19/2019 2:51:00 AM

ਨਵੀਂ ਦਿੱਲੀ (ਵੈਬ ਡੈਸਕ) — 7 ਪੜਾਵਾਂ ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਆਖਰੀ ਗੇੜ ਦੀ ਪੋਲਿੰਗ ਅੱਜ ਦਿਨ ਐਤਵਾਰ ਨੂੰ ਹੋਵੇਗੀ। 59 ਸੀਟਾਂ 'ਤੇ ਪੈਣ ਵਾਲੀਆਂ ਵੋਟਾਂ ਦੇ ਨਾਲ ਹੀ ਪੋਲਿੰਗ ਦਾ ਕੰਮ ਮੁਕੰਮਲ ਹੋ ਗਿਆ ਹੈ। ਵਾਰਾਨਸੀ ਵਿਖੇ ਵੀ 19 ਮਈ ਨੂੰ ਵੋਟਾਂ ਪੈਣਗੀਆਂ। ਇਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਲੜ ਰਹੇ ਹਨ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। 7ਵੇਂ ਗੇੜ ਦੀ ਪੋਲਿੰਗ ਦੌਰਾਨ ਪੰਜਾਬ ਵਿਚ 13, ਉੱਤਰ ਪ੍ਰਦੇਸ਼ ਵਿਚ 13, ਪੱਛਮੀ ਬੰਗਾਲ ਵਿਚ 9, ਬਿਹਾਰ ਤੇ ਮੱਧ ਪ੍ਰਦੇਸ਼ ਵਿਚ 8-8, ਹਿਮਾਚਲ ਵਿਚ 4, ਝਾਰਖੰਡ ਵਿਚ 3 ਅਤੇ ਚੰਡੀਗੜ੍ਹ ਦੀ ਇਕ ਲੋਕ ਸਭਾ ਸੀਟ ਲਈ ਵੋਟਾਂ ਪੈਣਗੀਆਂ। 10.01 ਕਰੋੜ ਤੋਂ ਵੱਧ ਵੋਟਰ ਵੋਟ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ। 918 ਉਮੀਦਵਾਰਾਂ ਦੀ ਚੋਣ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਜਾਏਗੀ।

ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਵੋਟਿੰਗ  ਅੱਜ
ਲੋਕ ਸਭਾ ਚੋਣ ਦੇ ਸੱਤਵੇਂ ਤੇ ਆਖਰੀ ਪੜਾਅ 'ਚ ਅੱਜ ਵੋਟਿੰਗ ਦੇ ਨਾਲ ਹੀ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਤੇ ਦੋ ਕੇਂਦਰੀ ਮੰਤਰੀਆਂ ਹਰਸਿਮਰਤ ਕੌਰ ਬਾਦਲ ਤੇ ਹਰਦੀਪ ਸਿੰਘ ਪੂਰੀ ਸਣੇ 278 ਉਮੀਦਵਾਰਾਂ ਦੇ ਸਿਆਸੀ ਕਿਸਮਤ ਦਾ ਫੈਸਲਾ ਹੋ ਜਾਵੇਗਾ। ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਅੱਜ ਵੋਟਿੰਗ ਹੋਵੇਗੀ।

ਤਮਿਲਨਾਡੂ ਦੀ ਚਾਰ ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਅੱਜ
ਤਾਮਿਲਨਾਡੂ ਦੀ ਚਾਰ ਵਿਧਾਨ ਸਭਾ ਸੀਟਾਂ 'ਤੇ ਐਤਵਾਰ ਨੂੰ ਹੋ ਵਾਲੇ ਉਪ ਚੋਣ ਲਈ ਪੋਲਿੰਗ ਦੀ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ। ਸੂਬੇ ਦੀ 18 ਵਿਧਾਨ ਸਭਾ ਸੀਟਾਂ 'ਤੇ ਉਪ ਚੋਣ ਤੇ ਸਾਰੇ ਲੋਕ ਸਭਾ ਸੀਟਾਂ 'ਤੇ 18 ਅਪ੍ਰੈਲ ਨੂੰ ਪੋਲਿੰਗ ਹੋ ਚੁੱਕੀ ਹੈ। ਚਾਰ ਵਿਧਾਨ ਸਭਾ ਸੀਟਾਂ ਸੁਲੁਰ, ਅਰਵਾਕੁਰਿਚੀ, ਓਟਾਪਿਦਾਰਮ (ਰਿਜ਼ਰਵ) ਤੇ ਤਿਰੂਪੁਰਾਕੰਦਰਮ ਸੀਟ ਲਈ ਅੱਜ ਪੋਲਿੰਗ ਹੋਣੀ ਹੈ।

ਬਦਰੀਨਾਥ ਦੌਰੇ 'ਤੇ ਪੀ.ਐੱਮ. ਮੋਦੀ
ਪ੍ਰਧਾਨ ਮੰਤਰੀ ਮੋਦੀ ਅੱਜ ਬਦਰੀਨਾਥ ਦੌਰੇ 'ਤੇ ਜਾਣਗੇ। ਇਥੇ ਉਹ ਬਾਬਾ ਬਦਰੀਨਾਥ ਦੇ ਦਰਸ਼ਨ ਕਰਨਗੇ। ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਸ਼ਨੀਵਾਰ ਨੂੰ ਬਾਬਾ ਕੇਦਾਰਨਾਥ ਦੇ ਦਰਸ਼ਨ ਕੀਤੇ ਅਤੇ ਬਾਬਾ ਕੇਦਾਰਨਾਥ ਦੀ ਗੁਫਾ 'ਚ ਧਿਆਨ ਲਗਾਉਣ ਲਈ ਚਲੇ ਗਏ। ਮੰਨਿਆ ਜਾ ਰਿਹਾ ਹੈ ਕਿ ਉਹ ਬਦਰੀਨਾਥ ਤੋਂ ਸਿੱਧੇ ਆਪਣੇ ਸੰਸਦੀ ਖੇਤਰ ਵਾਰਾਣਸੀ ਜਾਣਗੇ। ਜਿਥੇ ਅੱਜ ਪੋਲਿੰਗ ਹੋਣੀ ਹੈ।

ਖੇਡ 
ਅੱਜ ਹੋਣ ਵਾਲੇ ਮੁਕਾਬਲੇ

ਬੈਡਮਿੰਟਨ : ਸੁਦੀਰਮਨ ਕੱਪ-2019
ਕ੍ਰਿਕਟ : ਟੀ-20 ਮੁੰਬਈ ਲੀਗ-2019
ਕ੍ਰਿਕਟ : ਸੌਰਾਸ਼ਟਰ ਪ੍ਰੀਮੀਅਰ ਲੀਗ-2019

Inder Prajapati

This news is Content Editor Inder Prajapati