ਅੱਜ ਭਾਜਪਾ 'ਚ ਸ਼ਾਮਲ ਹੋਣਗੇ ਕਪਿਲ ਮਿਸ਼ਰਾ (ਪੜ੍ਹੋ 17 ਅਗਸਤ ਦੀਆਂ ਖਾਸ ਖਬਰਾਂ)

08/17/2019 2:05:15 AM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਕਪਿਲ ਮਿਸ਼ਰਾ ਅੱਜ ਸਵੇਰੇ 11 ਵਜੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਲੈਣਗੇ। ਉਨ੍ਹਾਂ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿਟਰ ਰਾਹੀਂ ਦਿੱਤੀ। ਮਿਸ਼ਰਾ ਨੇ ਟਵੀਟ ਕਰ ਕਿਹਾ, 'ਮੈਂ ਕੱਲ ਸਵੇਰੇ 11 ਵਜੇ ਭਾਜਪਾ ਜੁਆਇਨ ਕਰਨ ਜਾ ਰਿਹਾ ਹੈ।' ''ਦਿੱਲੀ ਚਲੇ ਮੋਦੀ ਨਾਲ।''

ਦੋ ਦਿਨਾਂ ਯਾਤਰਾ ਦੇ ਤਹਿਤ ਪੀ.ਐੱਮ. ਮੋਦੀ ਅੱਜ ਪਹੁੰਚਣਗੇ ਭੂਟਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਦੂਜੀ ਵਾਰ ਦੇਸ਼ ਦੀ ਸੱਤਾ 'ਤੇ ਕਾਬਿਜ ਹੋਣ ਤੋਂ ਬਾਅਦ ਪਹਿਲੀ ਵਾਰ ਭੂਟਾਨ ਦੌਰੇ 'ਤੇ ਜਾ ਰਹੇ ਹਨ। ਆਪਣੀ ਦੋ ਦਿਨਾਂ ਯਾਤਰਾ ਦੇ ਤਹਿਤ ਪ੍ਰਧਾਨ ਮੰਤਰੀ ਮੋਦੀ 17 ਅਗਸਤ ਨੂੰ ਭੂਟਾਨ ਪਹੁੰਚਣਗੇ। ਇਸ ਦੋ ਦਿਨਾਂ ਯਾਤਰਾ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ 10 ਐੱਮ.ਓ.ਯੂ. 'ਤੇ ਦਸਤਖਤ ਹੋਣਗੇ।

ਅਰੁਣ ਜੇਤਲੀ ਦਾ ਹਾਲ ਜਾਣਨ ਲਈ ਸਾਰੇ ਮੰਤਰੀ ਪਹੁੰਚਣਗੇ ਏਮਜ਼
ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ 9 ਅਗਸਤ ਤੋਂ ਏਮਜ਼ 'ਚ ਦਾਖਲ ਹਨ ਤੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਦਾ ਹਾਲਚਾਲ ਜਾਣਨ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਸ਼ੁੱਕਰਵਾਰ ਏਮਜ਼ ਗਏ ਸਨ। ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਉਨ੍ਹਾਂ ਨੂੰ ਦੋ ਮਾਰ ਮਿਲ ਚੁੱਕੇ ਹਨ ਅਤੇ ਅੱਜ ਸਵੇਰੇ 10 ਵਜੇ ਸਾਰੇ ਮੰਤਰੀ ਉਨ੍ਹਾਂ ਦਾ ਹਾਲ ਜਾਣਨ ਲਈ ਏਮਜ਼ ਪਹੁੰਚ ਰਹੇ ਹਨ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਸ਼੍ਰੀਲੰਕਾ ਬਨਾਮ ਨਿਊਜ਼ੀਲੈਂਡ (ਪਹਿਲਾ ਟੈਸਟ,ਚੌਥਾ ਦਿਨ)
ਕ੍ਰਿਕਟ : ਇੰਗਲੈਂਡ ਬਨਾਮ ਆਸਟਰੇਲੀਆ (ਦੂਜਾ ਟੈਸਟ, ਚੌਥਾ ਦਿਨ)
ਕਬੱਡੀ : ਪ੍ਰੋ ਕਬੱਡੀ ਲੀਗ-2019

Inder Prajapati

This news is Content Editor Inder Prajapati